ਦੁਨੀਆ 'ਤੇ ਮੁੜ ਛਾਏਗਾ ਤੇਲ-ਗੈਸ ਦਾ ਸੰਕਟ ! ਈਰਾਨ ਨੇ ਹੋਰਮੁਜ਼ ਤੋਂ ਲੰਘਣ 'ਤੇ ਲਾ'ਤੀਆਂ ਨਵੀਂਆਂ ਸ਼ਰਤਾਂ
Saturday, Apr 18, 2026 - 12:09 PM (IST)
ਇੰਟਰਨੈਸ਼ਨਲ ਡੈਸਕ: ਈਰਾਨ ਦੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਦੇ ਐਲਾਨ ਤੋਂ ਬਾਅਦ ਦੇਸ਼ ਦੇ ਅੰਦਰੂਨੀ ਹਾਲਾਤ ਤਣਾਅਪੂਰਨ ਬਣ ਗਏ ਹਨ। ਜਿੱਥੇ ਇਕ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਮਾਰਗ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਦਾਅਵਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਈਰਾਨੀ ਰੈਵੋਲਿਊਸ਼ਨਰੀ ਗਾਰਡ (IRGC) ਨੇ ਨਵੀਆਂ ਅਤੇ ਸਖ਼ਤ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ।
ਈਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਲੇਬਨਾਨ ਵਿੱਚ ਜੰਗਬੰਦੀ ਦੀ ਮਿਆਦ ਦੇ ਦੌਰਾਨ ਹੋਰਮੁਜ਼ ਸਟ੍ਰੇਟ ਸਾਰੇ ਵਪਾਰਕ ਜਹਾਜ਼ਾਂ ਲਈ "ਪੂਰੀ ਤਰ੍ਹਾਂ ਖੁੱਲ੍ਹਾ" ਰਹੇਗਾ। ਹਾਲਾਂਕਿ IRGC ਨੇ ਇਸ ਦਾ ਵਿਰੋਧ ਕਰਦਿਆਂ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। IRGC ਨੇ ਸਾਫ ਕਰ ਦਿੱਤਾ ਹੈ ਕਿ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਹਰ ਕਿਸਮ ਦੇ ਜਹਾਜ਼ਾਂ ਨੂੰ ਪਹਿਲਾਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਨੇਵੀ ਤੋਂ ਇਜਾਜ਼ਤ ਲੈਣੀ ਪਵੇਗੀ। ਈਰਾਨੀ ਜਲ ਸੈਨਾ ਨੇ ਇਨ੍ਹਾਂ ਸ਼ਰਤਾਂ ਨੂੰ "ਨਵਾਂ ਆਦੇਸ਼" ਦੱਸਿਆ ਅਤੇ ਕਿਹਾ ਕਿ "ਇਹ ਸ਼ਰਤਾਂ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਹਨ।
IRGC ਵੱਲੋਂ ਜਾਰੀ 'ਨਵੇਂ ਹੁਕਮਾਂ' ਮੁਤਾਬਕ ਨਵੀਆਂ ਸ਼ਰਤਾਂ ਅਤੇ ਪਾਬੰਦੀਆਂ:
-ਨਾਗਰਿਕ ਜਹਾਜ਼ਾਂ ਨੂੰ ਸਿਰਫ਼ ਈਰਾਨ ਵੱਲੋਂ ਤੈਅ ਕੀਤੇ ਗਏ ਖਾਸ ਰਸਤੇ ਤੋਂ ਹੀ ਲੰਘਣ ਦੀ ਇਜਾਜ਼ਤ ਹੋਵੇਗੀ।
-ਸੈਨਿਕ ਜਹਾਜ਼ਾਂ ਦੇ ਲੰਘਣ 'ਤੇ ਅਜੇ ਵੀ ਪੂਰੀ ਤਰ੍ਹਾਂ ਰੋਕ ਹੈ।
-ਹਰ ਤਰ੍ਹਾਂ ਦੀ ਆਵਾਜਾਈ ਦੀ ਇਜਾਜ਼ਤ ਸਿਰਫ਼ IRGC ਨੇਵੀ ਤੋਂ ਅਧਿਕਾਰ ਮਿਲਣ 'ਤੇ ਹੀ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਡਿਪੋਰਟ ਕੀਤੇ ਪ੍ਰਵਾਸੀ ਪਹੁੰਚੇ ਕੋਸਟਾ ਰੀਕਾ, ਇੱਕ ਭਾਰਤੀ ਨਾਗਰਿਕ ਵੀ ਸ਼ਾਮਲ
ਈਰਾਨੀ ਮੀਡੀਆ ਸੰਸਥਾਵਾਂ, ਜਿਵੇਂ ਕਿ 'ਤਸਨੀਮ', ਨੇ ਵਿਦੇਸ਼ ਮੰਤਰੀ ਦੀ ਪੋਸਟ ਨੂੰ "ਗਲਤ ਅਤੇ ਅਧੂਰੀ" ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੋਸ਼ਲ ਮੀਡੀਆ ਰਾਹੀਂ ਪੁਸ਼ਟੀ ਕੀਤੀ ਕਿ ਹੋਰਮੁਜ਼ ਸਟ੍ਰੇਟ ਹੁਣ ਆਵਾਜਾਈ ਲਈ ਤਿਆਰ ਹੈ ਅਤੇ ਉਨ੍ਹਾਂ ਨੇ ਇਸ ਲਈ ਈਰਾਨ ਦਾ ਧੰਨਵਾਦ ਵੀ ਕੀਤਾ। ਪਰ ਇਸ ਦੇ ਨਾਲ ਹੀ ਟਰੰਪ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਸ਼ਰਤਾਂ ਨੂੰ ਨਹੀਂ ਮੰਨਦਾ ਜਾਂ ਕਿਸੇ ਸਾਰਥਕ ਸਮਝੌਤੇ 'ਤੇ ਨਹੀਂ ਪਹੁੰਚਦਾ, ਤਾਂ ਅਮਰੀਕਾ ਦੁਬਾਰਾ ਬੰਬਾਰੀ ਸ਼ੁਰੂ ਕਰ ਸਕਦਾ ਹੈ। ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਵੇਂ ਰਸਤਾ ਖੁੱਲ੍ਹ ਗਿਆ ਹੈ, ਪਰ ਅਮਰੀਕਾ ਦੀ ਨਾਕਾਬੰਦੀ ਜਾਰੀ ਰਹੇਗੀ।ਇਸ ਵੇਲੇ ਈਰਾਨੀ ਸਰਕਾਰ ਅਤੇ ਫੌਜ (IRGC) ਵਿਚਾਲੇ ਚੱਲ ਰਹੀ ਇਸ ਖਿੱਚੋਤਾਣ ਨੇ ਹੋਰਮੁਜ਼ ਜਲਡਮਰੂ ਦੇ ਭਵਿੱਖ ਨੂੰ ਲੈ ਕੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
