UAE ''ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪ੍ਰੋਜੈਕਟ

Monday, Jul 01, 2019 - 07:43 PM (IST)

UAE ''ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪ੍ਰੋਜੈਕਟ

ਗੈਜੇਟ ਡੈਸਕ—ਯੂਨਾਈਟੇਡ ਅਰਬ ਐਮੀਰੇਟਸ (UAE) ਨੇ ਤੇਲ 'ਤੇ ਨਿਰਭਤਾ ਨੂੰ ਘੱਟ ਕਰਨ ਲਈ ਦੁਨੀਆ ਦੇ ਸਭ ਤੋਂ ਵੱਡੇ ਸੋਲਰ ਪੈਨਲ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਹੈ। ਈਂਧਨ ਤੋਂ ਪੈਸੇ ਕਮਾਉਣ ਤੋਂ ਇਲਾਵਾ UAE 'ਚ ਹੁਣ ਸੌਰ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ ਜਿਸ ਨੂੰ ਜ਼ਰੂਰਤ ਪੈਣ 'ਤੇ ਵੇਚਿਆ ਜਾ ਸਕੇਗਾ।

ਐਮੀਰੇਟ ਵਾਟਰ ਅਤੇ ਇਲੈਕਟਰੀਸਿਟੀ ਕੰਪਨੀ ਦੁਆਰਾ Noor Abu Dhabi ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਜੋ 1.18 ਗੀਗਾਵਾਰਟਸ ਬਿਜਲੀ ਪੈਦਾ ਕਰੇਗਾ। ਇਸ ਪ੍ਰੋਜੈਕਟ ਤਹਿਤ ਸੋਲਰ ਪੈਨਲਾਂ ਨੂੰ ਸੋਲਰ ਪਾਰਕਸ 'ਚ ਫਿੱਟ ਕੀਤਾ ਗਿਆ ਹੈ। ਜਿਥੇ ਧੁੱਪ ਨਾਲ ਬਿਜਲੀ ਪੈਦਾ ਹੋਣ ਤੋਂ ਬਾਅਦ ਬੈਟਰੀਆਂ 'ਚ ਸੇਵ ਹੋਵੇਗੀ ਅਤੇ ਵਰਤੋਂ 'ਚ ਲਿਆਈ ਜਾਵੇਗੀ।

PunjabKesari

ਸੋਲਰ ਪਾਰਕਸ 'ਚ ਫਿੱਟ ਕੀਤੇ ਗਏ 3.2 ਲੱਖ ਪੈਨਲਸ
ਰਿਪੋਰਟ ਮੁਤਾਬਕ Noor Abu Dhabi ਪ੍ਰੋਜੈਕਟ ਦੌਰਾਨ 3.2 ਲੱਖ ਸੋਲਰ ਪੈਨਲਸ ਲਗਾਏ ਜੋ 90,000 ਲੋਕਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰੀ ਕਰਨ ਲਈ ਲੋੜੀਂਦੀ ਐਨਰਜੀ ਪੈਦਾ ਕਰਦੇ ਹਨ। ਇਸ ਨਾਲ 1 ਮਿਲੀਅਨ ਮੈਟਰਿਕ ਟਨ CO2  ਉਤਸਰਜਨ ਨੂੰ ਘੱਟ ਕੀਤਾ ਜਾ ਸਕੇਗਾ।

ਸੋਲਰ ਪਾਵਰ 'ਚ ਦੂਜੇ ਨੰਬਰ 'ਤੇ ਹੁਣ ਅਮਰੀਕਾ
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ 'ਚ Solar Star ਨਾਂ ਦੇ ਸੋਲਰ ਪਾਵਰ ਪ੍ਰੋਜੈਕਟ ਰਾਹੀਂ 569 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। UAE 'ਚ Noor Abu Dhabi ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਹੁਣ ਅਮਰੀਕਾ ਸੋਲਰ ਪਾਵਰ 'ਚ ਦੂਜੇ ਨੰਬਰ 'ਤੇ ਆ ਗਿਆ ਹੈ।

PunjabKesari

2 ਲੱਖ ਇਲੈਕਟ੍ਰਿਕ ਕਾਰਾਂ ਹੋ ਸਕਦੀਆਂ ਹਨ ਚਾਰਜ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਐਨਗੈਜੇਟ ਦੀ ਰਿਪੋਰਟ ਮੁਤਾਬਕ Noor Abu Dhabi ਪ੍ਰੋਜੈਕਟ ਤੋਂ ਇੰਨੀਂ ਪਾਵਰ ਪੈਦਾ ਹੁੰਦੀ ਹੈ ਕਿ ਜਿਸ ਨਾਲ 200,000 ਇਲੈਕਟ੍ਰਿਕ ਕਾਰਾਂ ਨੂੰ ਫੁਲ ਚਾਰਜ ਕਰ ਵਰਤੋਂ 'ਚ ਲਿਆਇਆ ਜਾ ਸਕਦਾ ਹੈ। ਇਸ ਨਾਲ ਸਾਫ ਜ਼ਾਹਰ ਹੁੰਦਾ ਹੈ ਕਿ UAE 'ਚ ਵਾਤਾਵਰਣ ਨੂੰ ਸਾਫ ਰੱਖਣ ਲਈ ਖਾਸਾ ਧਿਆਨ ਦਿੱਤਾ ਜਾ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਦੀ ਮਦਦ ਨਾਲ UAE 'ਚ ਲੋਕਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ। ਉੱਥੇ ਵਾਤਾਵਰਣ 'ਤੇ ਵੀ ਇਸ ਦਾ ਕਾਫੀ ਸਕਾਰਾਤਮਕ ਅਸਰ ਪਵੇਗਾ। ਅਸਲੀਅਤ ਇਹ ਹੈ ਕਿ ਯੂ.ਏ.ਆਈ. ਅਜੇ ਵੀ ਤੇਲ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਅਜਿਹੇ 'ਚ Noor Abu Dhabi ਪ੍ਰੋਜੈਕਟ ਦਾ ਸ਼ੁਰੂ ਹੋਣਾ UAE ਲਈ ਇਕ ਮਹੱਤਵਪੂਰਨ ਵਿਕਾਸ ਹੈ।


author

Karan Kumar

Content Editor

Related News