UAE ਨੇ ਐਮਰਜੈਂਸੀ ''ਚ ਫਰੰਟਲਾਈਨ ਕਾਮਿਆਂ ਨੂੰ ਕੋਰੋਨਾ ਟੀਕਾ ਦੇਣ ਦੀ ਦਿੱਤੀ ਇਜਾਜ਼ਤ

Tuesday, Sep 15, 2020 - 09:07 AM (IST)

UAE ਨੇ ਐਮਰਜੈਂਸੀ ''ਚ ਫਰੰਟਲਾਈਨ ਕਾਮਿਆਂ ਨੂੰ ਕੋਰੋਨਾ ਟੀਕਾ ਦੇਣ ਦੀ ਦਿੱਤੀ ਇਜਾਜ਼ਤ

ਦੁਬਈ- ਸੰਯੁਕਤ ਅਰਬ ਅਮੀਰਾਤ ਨੇ ਸੋਮਵਾਰ ਨੂੰ ਫਰੰਟਲਾਈਨ ਕਾਮਿਆਂ ਲਈ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ। ਸੋਮਵਾਰ ਨੂੰ ਇੱਥੋਂ ਦੇ ਸਿਹਤ ਮੰਤਰਾਲੇ ਦੇ ਮੰਤਰੀ ਅਬਦੁਲ ਰਹਿਮਾਨ ਅਲ ਵਾਈਸਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। 

ਉਨ੍ਹਾਂ ਮੁਤਾਬਕ ਟੀਕਾ ਆਖਰੀ ਪੜਾਅ ਵਿਚ ਪੁੱਜ ਗਿਆ ਹੈ ਅਤੇ ਇਸ ਦੇ ਨਤੀਜੇ ਸਾਕਾਰਾਤਮਕ ਹਨ। ਮਨੁੱਖੀ ਪ੍ਰੀਖਣ ਕਰਨ ਦੇ 6 ਹਫਤਿਆਂ ਬਾਅਦ ਇਹ ਮਨਜ਼ੂਰੀ ਦਿੱਤੀ ਗਈ ਹੈ। ਇਸ ਨੂੰ ਚੀਨੀ ਫਾਰਮਾ ਕੰਪਨੀ ਸਿਨੋਫਾਮ ਨੇ ਬਣਾਇਆ ਹੈ। ਇਹ ਹਰ ਤਰ੍ਹਾਂ ਸੁਰੱਖਿਅਤ ਹੈ, ਇਸ ਲਈ ਇਸ ਨੂੰ ਰੀਵਿਊ ਕਰਕੇ ਫਰੰਟਲਾਈਨ ਕਾਮਿਆਂ ਨੂੰ ਦਿੱਤਾ ਜਾਵੇਗਾ। 

ਕਿਹਾ ਜਾ ਰਿਹਾ ਹੈ ਕਿ ਇਹ ਟੀਕਾ ਜ਼ਰੂਰਤ ਜਿੰਨੇ ਐਂਟੀਬਾਡੀ ਬਣਾਉਣ ਵਿਚ ਸਮਰੱਥ ਹੈ। ਇਸ ਲਈ ਲੋਕਾਂ ਨੂੰ ਇਹ ਦੇਣਾ ਸੁਰੱਖਿਅਤ ਹੋਵੇਗਾ। ਰਿਪੋਰਟਾਂ ਮੁਤਾਬਕ 31,000 ਵਲੰਟੀਅਰਾਂ 'ਤੇ ਇਸ ਟੀਕੇ ਦੀ ਟੈਸਟਿੰਗ ਕੀਤੀ ਗਈ ਹੈ ਤੇ ਲਗਭਗ ਸਭ ਠੀਕ ਹੀ ਰਿਹਾ ਹੈ। 
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਯੂ. ਏ. ਈ. ਵਿਚ ਕੋਰੋਨਾ ਦੇ 777 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 1,007 ਨਵੇਂ ਮਾਮਲੇ ਸਾਹਮਣੇ ਆਏ ਜੋ ਕੋਰੋਨਾ ਫੈਲਣ ਤੋਂ ਬਾਅਦ ਸਭ ਤੋਂ ਵੱਡੀ ਗਿਣਤੀ ਰਹੀ। 


author

Lalita Mam

Content Editor

Related News