UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਭਾਰਤ ਸਮੇਤ 15 ਦੇਸ਼ਾਂ ਤੋਂ ਲੋਕਾਂ ਨੂੰ ਵਾਪਸੀ ਦੀ ਮਨਜ਼ੂਰੀ
Friday, Sep 10, 2021 - 10:09 PM (IST)
ਦੁਬਈ - ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 12 ਸਤੰਬਰ ਤੋਂ ਭਾਰਤ ਸਮੇਤ ਉਨ੍ਹਾਂ 15 ਦੇਸ਼ਾਂ ਤੋਂ ਲੋਕਾਂ ਦੀ ਵਾਪਸੀ ਦੀ ਮਨਜ਼ੂਰੀ ਦੇਵੇਗਾ ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੁਆਰਾ ਮਨਜ਼ੂਰ ਕੋਵਿਡ-19 ਟੀਕੇ ਲਗਵਾਏ ਹਨ ਅਤੇ ਨਿਯਮਕ ਵੀਜ਼ਾ ਧਾਰਕ ਹਨ। ਪਹਿਲਾਂ ਇਨ੍ਹਾਂ ਦੇਸ਼ਾਂ ਨੂੰ ਮੁਅੱਤਲ ਸੂਚੀ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ - ਕਰਨਾਲ ਧਰਨੇ 'ਤੇ ਝੁਕਿਆ ਪ੍ਰਸ਼ਾਸਨ, ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਮੁਆਵਜ਼ਾ ਦੇਣ ਨੂੰ ਤਿਆਰ
ਰਾਸ਼ਟਰੀ ਆਫਤ ਸੰਕਟ ਅਤੇ ਆਫਤ ਪ੍ਰਬੰਧਨ ਅਥਾਰਟੀ (ਐੱਨ.ਸੀ.ਈ.ਐੱਮ.ਏ.) ਨੇ ਇੱਕ ਟਵੀਟ ਵਿੱਚ ਅਧਿਕਾਰਿਕ ਬਿਆਨ ਜਾਰੀ ਕਰ ਕਿਹਾ ਕਿ ਪਰਤ ਸਕਣ ਵਾਲੇ ਲੋਕਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਵਿਦੇਸ਼ ਵਿੱਚ 6 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਰਹੇ।
ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ
ਬਿਆਨ ਵਿੱਚ ਕਿਹਾ ਗਿਆ, ‘ਯੂ.ਏ.ਈ. ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ (ਡਬਲਿਯੂ.ਐੱਚ.ਓ. ਮਨਜ਼ੂਰ ਟੀਕਾ) ਨਿਯਮਕ ਪ੍ਰਵਾਸ ਵੀਜ਼ਾ ਧਾਰਕਾਂ ਨੂੰ 12 ਸਤੰਬਰ 2021 ਤੋਂ ਵਾਪਸੀ ਦੀ ਮਨਜ਼ੂਰੀ ਦਿੰਦਾ ਹੈ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਵਿਦੇਸ਼ ਵਿੱਚ ਰਹੇ।’
ਇਹ ਵੀ ਪੜ੍ਹੋ - ਦੇਸ਼ 'ਚ ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਨ 'ਤੇ ਪੀ.ਐੱਮ. ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ
ਇਹ ਫ਼ੈਸਲਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਵਿਅਤਨਾਮ, ਨਾਮੀਬੀਆ, ਜਾਂਬੀਆ, ਕਾਂਗੋ ਲੋਕੰਤਰਿਕ ਲੋਕ-ਰਾਜ, ਯੁਗਾਂਡਾ, ਸਿਏਰਾ ਲਯੋ, ਲਾਇਬੇਰਿਆ, ਦੱਖਣੀ ਅਫਰੀਕਾ, ਨਾਈਜੀਰੀਆ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਮੁਸਾਫਰਾਂ ਲਈ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।