ਯੂ.ਏ.ਈ. ’ਚ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ 57 ਬੰਗਲਾਦੇਸ਼ੀ ਨਾਗਰਿਕਾਂ ਨੂੰ ਮਿਲੀ ਮਾਫੀ
Tuesday, Sep 03, 2024 - 07:12 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਨੇਤਾ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਅਰਬ ਪ੍ਰਾਏਦੀਪ ਰਾਸ਼ਟਰ ’ਚ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ 57 ਬੰਗਲਾਦੇਸ਼ੀ ਨਾਗਰਿਕਾਂ ਨੂੰ ਮਾਫ ਕਰ ਦਿੱਤਾ ਹੈ। ਆਬੂ ਧਾਬੀ ਦੇ ਹਾਕਮ ਸ਼ੇਕ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਇਹ ਫੈਸਲਾ ਪਿਛਲੇ ਹਫਤੇ ਬੰਗਲਾਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਦੇ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੇ ਬਾਅਦ ਲਿਆ ਹੈ। ਯੂਨਸ ਨੇ ਬੰਗਲਾਦੇਸ਼ ਦੀ ਸੱਤਾ ਉਦੋਂ ਸੰਭਾਲੀ ਹੈ ਜਦੋਂ ਵਿਖਾਵਾਕਾਰੀਆਂ ਨੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਰਹੀ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣ ’ਤੇ ਮਜਬੂਰ ਕਰ ਦਿੱਤਾ। ਸੰਯੁਕਤ ਅਰਬ ਅਮੀਰਾਤ ’ਚ ਹੋਈ ਇਹ ਗ੍ਰਿਫਤਾਰੀਆਂ ਇਸ ਖਾੜੀ ਅਰਬ ਦੇਸ਼ ’ਚ ਭਿਆਨਕ ਜਨਤਕ ਵਿਰੋਧ ਨੂੰ ਅਪਰਾਧ ਮੰਨਣ ਵਾਲੇ ਸਖਤ ਕਾਨੂੰਨਾਂ ਨੂੰ ਦਰਸਾਉਂਦਾ ਹੈ। ਯੂ.ਏ.ਈ. ਦੀ ਸਰਕਾਰੀ ਨਿਊਜ਼ਜ ਏਜੰਸੀ ਡਬਲਿਊ.ਏ.ਐੱਮ. ਨੇ ਮਾਫੀ ਮੰਗਣ ਵਾਲੇ ਬੰਗਲਾਦੇਸ਼ੀਆਂ ਦੀ ਗਿਣਤੀ ਬਾਰੇ ਕੋਈ ਅੰਕੜਾ ਨਹੀਂ ਦਿੱਤਾ ਪਰ ਕਿਹਾ ਕਿ ਇਸ ’ਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਜੁਲਾਈ ’ਚ ਕਈ ਅਮੀਰਾਤਾਂ ’ਚ ਵਿਰੋਧ ਪ੍ਰਦਰਸ਼ਨ ਅਤੇ ਦੰਗਿਆਂ ’ਚ ਹਿੱਸਾ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।