ਯੂ.ਏ.ਈ. ''ਚ ਭਾਰਤੀ ਮਜ਼ਦੂਰ ਨੇ ਲਗਾਈ ਫਾਂਸੀ

11/11/2018 10:39:02 AM

ਦੁਬਈ (ਬਿਊਰੋ)— ਯੂ.ਏ.ਈ. ਵਿਚ ਵੱਡੀ ਗਿਣਤੀ ਵਿਚ ਭਾਰਤੀ ਮਜ਼ਦੂਰ ਕੰਮ ਕਰਦੇ ਹਨ। ਇੱਥੇ ਸ਼ਾਰਜਾਹ ਵਿਚ ਇਕ 25 ਸਾਲਾ ਭਾਰਤੀ ਮਜ਼ਦੂਰ ਦੀ ਲਾਸ਼ ਉਸ ਦੀ ਰਿਹਾਇਸ਼ ਵਿਚ ਲਟਕੀ ਹੋਈ ਪਾਈ ਗਈ। ਇਕ ਸਮਾਚਾਰ ਏਜੰਸੀ ਮੁਤਾਬਕ ਸ਼ਾਰਜਾਹ ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਦੇ ਸਾਥੀ ਨੇ ਅਲ ਸਾਜਾ ਵਿਚ ਉਸ ਦੀ ਲਾਸ਼ ਲਟਕਦੀ ਹੋਈ ਦੇਖੀ ਅਤੇ ਉਸ ਨੂੰ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮ੍ਰਿਤਕ ਨੂੰ ਪਹਿਲਾਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮਗਰੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੌਰੈਂਸਿਕ ਲੈਬ ਭੇਜਿਆ ਗਿਆ। ਇਕ ਜਾਂਚ ਅਧਿਕਾਰੀ ਨੇ ਕਿਹਾ,''ਸ਼ੁਰੂਆਤੀ ਜਾਂਚ ਵਿਚ ਇਹ ਖੁਦਕੁਸ਼ੀ ਦਾ ਹੀ ਕੇਸ ਲੱਗਦਾ ਹੈ। ਹੁਣ ਤੱਕ ਕਿਸੇ ਹੋਰ ਦੀ ਸ਼ੱਕੀ ਭੂਮਿਕਾ ਦਾ ਪਤਾ ਨਹੀਂ ਚੱਲਿਆ ਹੈ।'' ਜਾਂਚ ਅਧਿਕਾਰੀ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਇੱਥੇ ਦੱਸ ਦਈਏ ਕਿ ਯੂ.ਏ.ਈ. ਵਿਚ ਵੱਡੀ ਗਿਣਤੀ ਵਿਚ ਭਾਰਤੀ ਮਜ਼ਦੂਰ ਰਹਿੰਦੇ ਹਨ। ਇਸੇ ਸਾਲ ਆਈ ਇਕ ਰਿਪੋਰਟ ਵਿਚ ਯੂ.ਏ.ਈ. ਵਿਚ ਭਾਰਤੀਆਂ ਦੇ ਖੁਦਕੁਸ਼ੀ ਦਾ ਅੰਕੜਾ ਹਰੇਕ ਸਾਲ ਵੱਧਣ ਦੀ ਗੱਲ ਸਾਹਮਣੇ ਆਈ ਸੀ। ਸਾਲ 2016 ਵਿਚ ਖੁਦਕੁਸ਼ੀ ਕਰਨ ਵਾਲੇ ਭਾਰਤੀਆਂ ਦੀ ਗਿਣਤੀ 303 ਸੀ ਜਦਕਿ ਸਾਲ 2017 ਵਿਚ ਇਹ ਗਿਣਤੀ ਵਧ ਕੇ 322 ਹੋ ਗਈ।


Vandana

Content Editor

Related News