UAE: ਬੰਗਲਾਦੇਸ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਬੰਗਲਾਦੇਸ਼ੀਆਂ ਨੂੰ ਜੇਲ੍ਹ ਦੀ ਸਜ਼ਾ

Monday, Jul 22, 2024 - 05:38 PM (IST)

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (UAE) ਦੀ ਇਕ ਅਦਾਲਤ ਨੇ ਦਰਜਨਾਂ ਬੰਗਲਾਦੇਸ਼ੀਆਂ ਨੂੰ ਇੱਥੇ ਆਪਣੇ ਦੇਸ਼ ਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੇ ਦੋਸ਼ ਵਿਚ ਜੇਲ ਦੀ ਸਜ਼ਾ ਸੁਣਾਈ । ਇਨ੍ਹਾਂ ਵਿੱਚੋਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਇਹ ਖ਼ਬਰ ਦਿੱਤੀ। ਇੱਥੇ ਸਰਕਾਰੀ ਸਮਾਚਾਰ ਏਜੰਸੀ ਡਬਲ.ਯੂ.ਏ.ਐਮ ਦੀ ਖ਼ਬਰ ਮੁਤਾਬਕ ਆਬੂ ਧਾਬੀ ਦੀ ਸੰਘੀ ਅਪੀਲ ਅਦਾਲਤ ਨੇ ਐਤਵਾਰ ਨੂੰ 53 ਬੰਗਲਾਦੇਸ਼ੀਆਂ ਨੂੰ 10 ਸਾਲ ਦੀ ਕੈਦ, ਇਕ ਬੰਗਲਾਦੇਸ਼ੀ ਨੂੰ 11 ਸਾਲ ਦੀ ਕੈਦ ਅਤੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਨ੍ਹਾਂ ਬੰਗਲਾਦੇਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਦੇਸ਼ 'ਚੋਂ ਕੱਢਣ ਦੇ ਹੁਕਮ ਵੀ ਦਿੱਤੇ ਹਨ।" 

ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਉਮੀਦਵਾਰ ਬਣੀ ਕਮਲਾ ਹੈਰਿਸ ਦਾ 'ਕਮਲ ਕੇ ਫੁੱਲ' ਨਾਲ ਹੈ ਖਾਸ ਰਿਸ਼ਤਾ 

ਅਦਾਲਤ ਨੇ ਗਵਾਹਾਂ ਨੂੰ ਸੁਣਿਆ ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਦੋਸ਼ੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਬੰਗਲਾਦੇਸ਼ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਯੂ.ਏ.ਈ ਦੀਆਂ ਕਈ ਸੜਕਾਂ 'ਤੇ ਇੱਕ ਵਿਸ਼ਾਲ ਜਲੂਸ ਕੱਢਿਆ। WAM ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀਆਂ ਬਾਰੇ ਜਾਣਕਾਰੀ ਜਾਰੀ ਕੀਤੀ। ਉਨ੍ਹਾਂ ਵਿਰੁੱਧ ਜਾਂਚ ਕਰਨ ਅਤੇ ਉਨ੍ਹਾਂ ਦੇ ਕੇਸਾਂ ਦੀ ਸੁਣਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਇੱਥੇ ਦੱਸ ਦਈਏ ਕਿ ਯੂ.ਏ.ਈ ਵਿੱਚ ਰਾਜਨੀਤਿਕ ਪਾਰਟੀਆਂ ਜਾਂ ਟਰੇਡ ਯੂਨੀਅਨਾਂ ਦੇ ਗਠਨ ਦੀ ਮਨਾਹੀ ਹੈ ਅਤੇ ਕਾਨੂੰਨ ਵਿਆਪਕ ਤੌਰ 'ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਤ ਕਰਦਾ ਹੈ। ਬੰਗਲਾਦੇਸ਼ ਸਰਕਾਰ ਨੇ 1971 'ਚ ਮੁਕਤੀ ਵਾਹਿਨੀ ਦੇ ਮੈਂਬਰਾਂ ਦੇ ਰਿਸ਼ਤੇਦਾਰਾਂ ਲਈ ਸਰਕਾਰੀ ਨੌਕਰੀਆਂ 'ਚ 30 ਫੀਸਦੀ ਤੱਕ ਰਾਖਵੇਂਕਰਨ ਦੀ ਵਿਵਸਥਾ ਕੀਤੀ ਸੀ, ਜਿਸ ਦੇ ਵਿਰੋਧ 'ਚ ਦੱਖਣੀ ਏਸ਼ੀਆਈ ਦੇਸ਼ 'ਚ ਕਈ ਦਿਨਾਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਯੂ.ਏ.ਈ 'ਚ ਵੀ ਪ੍ਰਦਰਸ਼ਨ ਹੋਏ ਸਨ। ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਐਤਵਾਰ ਨੂੰ ਰਾਖਵੇਂਕਰਨ ਦੀ ਸੀਮਾ ਘਟਾ ਕੇ ਸੱਤ ਫੀਸਦੀ ਕਰ ਦਿੱਤੀ; ਇਸ ਨੂੰ ਪ੍ਰਦਰਸ਼ਨਕਾਰੀਆਂ ਦੀ ਅੰਸ਼ਕ ਜਿੱਤ ਮੰਨਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News