ਕੋਵਿਡ-19: ਕੈਨੇਡਾ ਨਾਲੋਂ ਅਮਰੀਕੀ ਸਕੂਲ ਵਧੇਰੇ ਸਖਤਾਈ ਨਾਲ ਪੁਆਉਣਗੇ ਮਾਸਕ

Friday, Aug 21, 2020 - 11:00 AM (IST)

ਕੋਵਿਡ-19: ਕੈਨੇਡਾ ਨਾਲੋਂ ਅਮਰੀਕੀ ਸਕੂਲ ਵਧੇਰੇ ਸਖਤਾਈ ਨਾਲ ਪੁਆਉਣਗੇ ਮਾਸਕ

ਟੋਰਾਂਟੋ-  ਅਮਰੀਕੀ ਡਾਕਟਰਾਂ ਨੇ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਜਦ ਵੀ ਕਲਾਸਾਂ ਲੱਗਣਗੀਆਂ ਤਾਂ ਵਿਦਿਆਰਥੀ ਸਕੂਲ ਵਿਚ ਹਰ ਸਮੇਂ ਮਾਸਕ ਲਗਾ ਕੇ ਰੱਖਣਗੇ ਤੇ ਕਿਸੇ ਨੂੰ ਵੀ ਇਸ ਵਿਚ ਛੋਟ ਨਹੀਂ ਮਿਲੇਗੀ।

ਹਾਲਾਂਕਿ ਇੰਨੀ ਸਖਤਾਈ ਤਾਂ ਕੈਨੇਡਾ ਨੇ ਬੱਚਿਆਂ ਵਾਲੇ ਹਸਪਤਾਲ ਵਿਚ ਵੀ ਨਹੀਂ ਕੀਤੀ, ਜਿੰਨੀ ਅਮਰੀਕੀ ਸਕੂਲਾਂ ਵਿਚ ਹੋਣ ਵਾਲੀ ਹੈ। ਇਸ ਸਖਤਾਈ ਦਾ ਇਹ ਫਾਇਦਾ ਹੋਵੇਗਾ ਕਿ ਬੱਚੇ ਕੋਰੋਨਾ ਵਾਇਰਸ ਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣਗੇ। ਅਮੈਰੀਕਨ ਅਕੈਡਮੀ ਆਫ ਪੈਡੀਐਟਰਿਕਸ ਦੀ ਸਲਾਹ ਹੈ ਕਿ ਜਦ ਸਤੰਬਰ ਵਿਚ ਅਮਰੀਕੀ ਸਕੂਲ ਖੁੱਲ੍ਹਣ ਤਾਂ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਤੇ ਸਟਾਫ ਲਈ ਮਾਸਕ ਲਗਾ ਕੇ ਰੱਖਣਾ ਜ਼ਰੂਰੀ ਹੋਵੇਗਾ।

ਕੈਨੇਡਾ ਵਿਚ ਟੋਰਾਂਟੋ ਸਿਕਕਿਡਜ਼ ਹਸਪਤਾਲ ਨੇ ਸਲਾਹ ਦਿੱਤੀ ਹੈ ਕਿ ਓਂਟਾਰੀਓ ਦੇ ਉੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਾਨ ਮੈਡੀਕਲ ਮਾਸਕ ਪਾਉਣ ਲਈ ਕਿਹਾ ਜਾਵੇਗਾ ਪਰ ਇੱਥੇ ਸਰੀਰਕ ਦੂਰੀ ਬਾਰੇ ਨਹੀਂ ਕਿਹਾ ਗਿਆ ਤੇ ਇਸ ਦੇ ਇਲਾਵਾ ਐਲੀਮੈਂਟਰੀ ਵਿਦਿਆਰਥੀਆਂ ਲਈ ਹਿਦਾਇਤਾਂ ਵੱਖਰੀਆਂ ਹੋਣਗੀਆਂ। ਕੈਨੇਡੀਅਨ ਮਾਹਰ ਮੰਨਦੇ ਹਨ ਕਿ ਛੋਟੇ ਬੱਚੇ ਮਾਸਕ ਗਲਤ ਤਰੀਕੇ ਨਾਲ ਪਾਉਂਦੇ ਹਨ ਤੇ ਉਸ ਨੂੰ ਹੱਥ ਲਗਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਂਝ ਵੀ ਛੋਟੇ ਬੱਚਿਆਂ ਨੂੰ ਮਾਸਕ ਲਗਾ ਕੇ ਗੱਲਬਾਤ ਕਰਨ ਵਿਚ ਪਰੇਸ਼ਾਨੀ ਹੋਵੇਗੀ ਕਿਉਂਕਿ ਉਨ੍ਹਾਂ ਦੀਆਂ ਵਧੇਰੇ ਗੱਲਾਂ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਹੀ ਪਤਾ ਲੱਗਦੀਆਂ ਹਨ।


author

Lalita Mam

Content Editor

Related News