ਅਮਰੀਕਾ ਦੇ ਸ਼ਿਕਾਗੋ ''ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖਮੀ

Sunday, Mar 14, 2021 - 09:33 PM (IST)

ਅਮਰੀਕਾ ਦੇ ਸ਼ਿਕਾਗੋ ''ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖਮੀ

ਸ਼ਿਕਾਗੋ-ਸ਼ਿਕਾਗੋ ਦੇ ਸਾਊਥ ਸਾਈਡ 'ਚ ਐਤਵਾਰ ਸਵੇਰੇ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਜੋਸ ਜਾਰਾ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ 4:40 ਮਿੰਟ 'ਤੇ ਹੋਈ। ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ, ਉਨ੍ਹਾਂ ਦੀ ਉਮਰ 20 ਤੋਂ 44 ਸਾਲ ਦਰਮਿਆਨ ਹੈ। ਜਾਰਾ ਨੇ ਘਟਨਾ ਦਾ ਵੇਰਵਾ ਨਹੀਂ ਦਿੱਤਾ।

ਇਹ ਵੀ ਪੜ੍ਹੋ -ਚੀਨ ਦੀ ਘਟੀਆ ਹਰਕਤ, ਸ਼੍ਰੀਲੰਕਾ ਦੇ ਰਾਸ਼ਟਰੀ ਝੰਡੇ ਦਾ ਇੰਝ ਕੀਤਾ ਅਪਮਾਨ

ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਕੀ ਹਮਲਾਵਰ ਇਕ ਹੀ ਵਿਅਕਤੀ ਸੀ ਅਤੇ ਗੋਲੀਬਾਰੀ ਦਾ ਕਾਰਣ ਕੀ ਸੀ? ਫਾਇਰ ਬ੍ਰਿਗੇਡ ਦੇ ਬੁਲਾਰੇ ਲੈਰੀ ਮੈਰਿਟ ਨੇ ਸ਼ਿਕਾਗੋ ਸਨ-ਟਾਈਮਜ਼ ਨੂੰ ਕਿਹਾ ਕਿ ਗੰਭੀਰ ਤੋਂ ਲੈ ਕੇ ਨਾਜ਼ੁਕ ਹਾਲਤ ਵਾਲੇ ਜ਼ਖਮੀਆਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ 'ਚ ਪ੍ਰਦਰਸ਼ਨਕਾਰੀਆਂ ਤੇ ਪੁਲਸ ਦਰਮਿਆਨ ਝੜਪਾਂ, ਪ੍ਰੀਤੀ ਪਟੇਲ ਨੇ ਮੰਗੀ ਰਿਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News