ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ

12/15/2021 9:34:27 AM

ਵਾਸ਼ਿੰਗਟਨ – ਅਮਰੀਕੀ ਹਵਾਈ ਫ਼ੌਜ ਨੇ ਕੋਰੋਨਾ ਵੈਕਸੀਨ ਲੈਣ ਤੋਂ ਇਨਕਾਰ ਕਰਨ ਕਾਰਨ ਆਪਣੇ 27 ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਮਰੀਕਾ ਦੇ ਡਿਫੇਂਸ ਡਿਪਾਰਟਮੈਂਟ ਦੇ ਦਫ਼ਤਰ ਪੈਂਟਾਗਨ ਨੇ ਅਗਸਤ ’ਚ ਹੀ ਵੈਕਸੀਨ ਨੂੰ ਸਾਰਿਆਂ ਲਈ ਲਾਜ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਿਆਦਾਤਰ ਜਵਾਨਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇਕ ਡੋਜ਼ ਲਗਵਾ ਲਈ।

ਇਹ ਵੀ ਪੜ੍ਹੋ : ਅਫ਼ੀਮ ਦੀ ਖੇਤੀ ਕਰਨਾ ਜਾਰੀ ਰੱਖਣਗੇ ਅਫ਼ਗਾਨੀ ਕਿਸਾਨ, ਮਜ਼ਬੂਰੀਆਂ ਸਮੇਤ ਗਿਣਾਏ ਕਈ ਫ਼ਾਇਦੇ

ਹਵਾਈ ਫ਼ੌਜ ਦੀ ਬੁਲਾਰਾ ਐੱਨ. ਸਟੀਫਾਨੇਕ ਨੇ ਕਿਹਾ ਕਿ ਇਨ੍ਹਾਂ ਜਵਾਨਾਂ ਨੂੰ ਇਕ ਮੌਕਾ ਵੀ ਦਿੱਤਾ ਗਿਆ ਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰਨ ਦੀ ਵਜ੍ਹਾ ਦੱਸ ਦੇਣ। ਲਗਭਗ 97 ਫ਼ੀਸਦੀ ਹਵਾਈ ਫ਼ੌਜ ਦੇ ਜਵਾਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਅਮਰੀਕੀ ਹਵਾਈ ਅਤੇ ਜ਼ਮੀਨੀ ਫ਼ੌਜ ’ਚ ਲਗਭਗ 3,26,000 ਸਰਗਰਮ ਜਵਾਨ ਹਨ। ਉਥੇ ਹੀ ਹੁਣ ਵੱਖ-ਵੱਖ ਬਲਾਂ 'ਚ ਤਾਇਨਾਤ 79 ਅਮਰੀਕੀ ਸੈਨਿਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ ਦੌਰਾਨ ਹਵਾਬਾਜ਼ੀ ਕੰਪਨੀਆਂ ਨੂੰ ਇਹ ਗ਼ਲਤੀ ਪਵੇਗੀ ਭਾਰੀ

ਦੱਸ ਦੇਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਲੱਖ ਨੂੰ ਪਾਰ ਕਰ ਗਈ ਹੈ। ਅਮਰੀਕਾ ਦੀ ਜੌਹਨ ਹੌਪਕਿੰਸ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਇੱਥੇ ਇਸ ਮਹਾਮਾਰੀ ਕਾਰਨ ਹੁਣ ਤੱਕ 8,00,280 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਹੁਣ ਤੱਕ 5,02,26,706 ਲੋਕ ਸੰਕਰਮਿਤ ਹੋਏ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News