ਯੂ. ਕੇ. : 2022 ’ਚ 20,000 ਤੋਂ ਵੱਧ ਲੋਕਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕੀਤਾ ਇੰਗਲਿਸ਼ ਚੈਨਲ ਪਾਰ

Sunday, Aug 14, 2022 - 06:33 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਯੂ. ਕੇ. ’ਚ ਦਾਖ਼ਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗ਼ੈਰ-ਕਾਨੂੰਨੀ ਢੰਗ ਅਪਣਾਉਂਦੇ ਹਨ, ਜਿਸ ’ਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕਰਨਾ ਵੀ ਸ਼ਾਮਲ ਹੈ। ਇਸ ਸਬੰਧੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 20,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ’ਚ ਇੰਗਲਿਸ਼ ਚੈਨਲ ਨੂੰ ਪਾਰ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 607 ਪ੍ਰਵਾਸੀਆਂ ਨੇ 14 ਕਿਸ਼ਤੀਆਂ ’ਚ ਕਰਾਸਿੰਗ ਕੀਤੀ। 2021 ’ਚ 28,526 ਗ਼ੈਰ-ਕਾਨੂੰਨੀ ਕ੍ਰਾਸਿੰਗਾਂ ਦਾ ਰਿਕਾਰਡ ਸੀ ਅਤੇ ਪਿਛਲੇ ਸਾਲ ਇਸ ਤੱਕ ਸਿਰਫ 11,300 ਤੋਂ ਵੱਧ ਲੋਕ ਦਾਖ਼ਲ ਹੋਏ ਸਨ। ਅਪ੍ਰੈਲ ’ਚ ਯੂ.ਕੇ. ਸਰਕਾਰ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਰੋਕਣ ਲਈ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਅਤੇ ਇਸ ਸਾਲ ਦੇ ਸ਼ੁਰੂ ’ਚ ਕੁਝ ਲੋਕਾਂ ਨੂੰ ਰਵਾਂਡਾ ਲਈ 4,000 ਮੀਲ (6,500 ਕਿਲੋਮੀਟਰ) ਲਈ 14 ਜੂਨ ਦੀ ਇਕ ਫਲਾਈਟ ਬੁੱਕ ਕੀਤੀ ਗਈ ਸੀ।

ਇਹ ਖਬਰ ਵੀ ਪੜ੍ਹੋ : ਬਲੈਕ ਡੇਅ ਵਜੋਂ ਮਨਾਈ ਗਈ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੀ ‘ਡਾਇਮੰਡ ਜੁਬਲੀ’, ਦੇਸ਼ਵਾਸੀਆਂ ਨੇ ਮੰਗੀ ਆਜ਼ਾਦੀ

ਹਾਲਾਂਕਿ ਕਈ ਕਾਨੂੰਨੀ ਚੁਣੌਤੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਦੇ ਫੈਸਲੇ ਤੋਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਸੀ। ਐੱਮ. ਓ. ਡੀ. ਦੇ ਅਨੁਸਾਰ ਪਿਛਲੇ ਹਫ਼ਤੇ ’ਚ 1694 ਦੇ ਨਾਲ ਇਸ ਮਹੀਨੇ ਹੁਣ ਤੱਕ ਦੀਆਂ 3618 ਗ਼ੈਰ- ਕਾਨੂੰਨੀ ਕ੍ਰਾਸਿੰਗਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਸ ਸਾਲ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ 1 ਅਗਸਤ ਨੂੰ ਰਿਕਾਰਡ ਕੀਤਾ ਗਿਆ ਸੀ, ਜਦੋਂ 14 ਕਿਸ਼ਤੀਆਂ ’ਚ 696 ਲੋਕਾਂ ਨੇ ਚੈਨਲ ਨੂੰ ਪਾਰ ਕੀਤਾ ਸੀ।


Manoj

Content Editor

Related News