ਫਿਲਪੀਨਜ਼ ''ਚ ਤੂਫਾਨ ਕਾਰਨ 10 ਲੋਕਾਂ ਦੀ ਮੌਤ, ਕਈ ਘਰਾਂ ਨੂੰ ਪੁੱਜਾ ਨੁਕਸਾਨ

11/02/2020 3:13:14 PM

ਮਨੀਲਾ- ਪੂਰਬੀ ਫਿਲਪੀਨਜ਼ ਵਿਚ ਐਤਵਾਰ ਤੜਕੇ ਭਿਆਨਕ ਤੂਫਾਨ 'ਗੋਨੀ' ਨੇ ਦਸਤਕ ਦਿੱਤੀ। ਤੂਫਾਨ ਨੇ ਕੁਝ ਤੱਟਵਰਤੀ ਸ਼ਹਿਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਸਰਕਾਰੀ ਰਿਪੋਰਟ ਅਨੁਸਾਰ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਲਾਪਤਾ ਹਨ। ਬਿਕੋਲ ਖੇਤਰ ਵਿਚ ਜ਼ਮੀਨ ਖਿਸਕਣ ਨਾਲ 300 ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਾ ਹੈ।

ਇਸ ਦੇ ਮੱਦੇਨਜ਼ਰ ਰਾਜਧਾਨੀ ਮਨੀਲਾ ਸਣੇ ਇਸ ਦੇ ਰਸਤੇ 'ਤੇ ਲਗਭਗ ਸਾਢੇ ਤਿੰਨ ਲੱਖ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮਨੀਲਾ ਵਿਚ ਕੌਮਾਂਤਰੀ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਦਰਜਨਾਂ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਰੱਦ ਹੋ ਗਈਆਂ ਹਨ। ਦਰਜਨਾਂ ਸ਼ਹਿਰਾਂ ਵਿਚ ਬਿਜਲੀ ਸਪਲਾਈ ਠੱਪ ਹੋਣ ਨਾਲ ਸੰਚਾਰ ਸੇਵਾਵਾਂ ਵੀ ਪ੍ਰਭਾਵਤ ਹੋਈਆਂ ਹਨ।
ਤੂਫਾਨ 'ਗੋਨੀ' ਸਵੇਰੇ 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ ਕਨਟਨਡੁਆਨਿਸ ਸੂਬੇ ਨਾਲ ਟਕਰਾਇਆ। ਇਨ੍ਹਾਂ ਹਵਾਵਾਂ ਦੀ ਗਤੀ ਵੀ 280 ਕਿਲੋਮੀਟਰ ਪ੍ਰਤੀ ਘੰਟਾ ਸੀ। ਇਹ ਸ਼੍ਰੇਣੀ ਪੰਜ ਤੂਫਾਨ ਦੇ ਬਰਾਬਰ ਹੈ। ਹਾਲਾਂਕਿ, ਹੁਣ ਤੂਫਾਨ ਕਮਜ਼ੋਰ ਹੋ ਗਿਆ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਤੂਫਾਨ ਉਨ੍ਹਾਂ ਇਲਾਕਿਆਂ ਵਿਚੋਂ ਲੰਘ ਸਕਦਾ ਹੈ।

ਇਸ ਤੋਂ ਇਕ ਹਫਤਾ ਪਹਿਲਾਂ ਆਏ ਤੂਫਾਨ ਕਾਰਨ ਇੱਥੇ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ। ਗੋਨੀ ਨੂੰ ਇਸ ਸਾਲ ਦਾ ਸਭ ਤੋਂ ਭਿਆਨਕ ਤੂਫਾਨ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2013 ਵਿਚ ਹੈਯਾਨ ਨਾਮ ਦਾ ਇਕ ਤੂਫਾਨ ਆਇਆ ਸੀ, ਜਿਸ ਵਿਚ 6300 ਤੋਂ ਵੱਧ ਲੋਕ ਮਾਰੇ ਗਏ ਸਨ। 


Lalita Mam

Content Editor

Related News