ਇਹ ਹੁੰਦੈ ਭੈਣ-ਭਰਾ ਦਾ ਪਿਆਰ, ਛੋਟੀ ਭੈਣ ਨੂੰ ਬਚਾਉਣ ਲਈ 2 ਸਾਲਾ ਭਰਾ ਨੇ ਹੱਸਦੇ ਹੋਏ ਕਰ ''ਤਾ ਮਹਾਂਦਾਨ (ਤਸਵੀਰਾਂ)

03/19/2017 3:52:19 PM

ਵਿੰਡਸਰ— ਭਰਾ ਆਪਣੀਆਂ ਭੈਣਾਂ ਲਈ ਕੁਝ ਵੀ ਕਰ ਸਕਦੇ ਹਨ ਪਰ ਆਪਣੀ ਛੋਟੀ ਭੈਣ ਦੀ ਜਾਨ ਬਚਾਉਣ ਲਈ ਦੋ ਸਾਲਾ ਬੱਚੇ ਨੇ ਜੋ ਕੀਤਾ, ਉਸ ਨੂੰ ਜਾਣ ਕੇ ਉਸ ਦੇ ਮਾਤਾ-ਪਿਤਾ ਅਤੇ ਪੂਰੀ ਦੁਨੀਆ ਨੂੰ ਉਸ ''ਤੇ ਮਾਣ ਹੈ। ਅਸਲ ਵਿਚ ਮੈਡਾਲਾਇਨਾ ਨਾਮੀ ਬੱਚੀ ਇਕ ਅਜਿਹੀ ਬੀਮਾਰੀ ਨਾਲ ਪੀੜਤ ਹੈ, ਜਿਸ ਕਰਕੇ ਹੌਲੀ-ਹੌਲੀ ਉਹ ਇਨਫੈਕਸ਼ਨ ਦੀ ਸ਼ਿਕਾਰ ਹੋ ਰਹੀ ਹੈ ਅਤੇ ਇਸ ਦਾ ਅਸਰ ਉਸ ਦੇ ਸੁਣਨ ਅਤੇ ਬੋਲਣ ਦੀ ਸਮਰੱਥਾ ''ਤੇ ਪੈ ਰਿਹਾ ਹੈ। ਇਸ ਬੀਮਾਰੀ ਕਰਕੇ ਉਸ ਦੀ ਜਾਨ ਵੀ ਜਾ ਸਕਦੀ ਹੈ। ਉਸ ਦੀ ਮਦਦ ਕੋਈ ਕਰ ਸਕਦਾ ਹੈ ਤਾਂ ਉਹ ਹੈ ਉਸ ਦਾ ਦੋ ਸਾਲ ਦਾ ਭਰਾ ਹੈਨਰਿਕ। ਮੈਡਾਲਾਇਨਾ ਨੂੰ ਬਚਾਉਣ ਲਈ ਤੁਰੰਤ ਉਸ ਦੇ ਬੋਨ ਮੈਰੋ ਟਰਾਂਸਪਲਾਂਟ ਦੀ ਲੋੜ ਹੈ ਅਤੇ ਇਸ ਪੂਰੀ ਦੁਨੀਆ ਵਿਚ ਸਿਰਫ ਹੈਨਰਿਕ ਦਾ ਬੋਨ ਮੈਰੋ ਹੀ ਉਸ ਨਾਲ ਮੇਲ ਖਾ ਰਿਹਾ ਹੈ। ਜਦੋਂ ਹੈਨਰਿਕ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਜਾਨ ਖਤਰੇ ਵਿਚ ਹੈ ਤਾਂ ਉਹ ਉਸ ਨੂੰ ਬਚਾਉਣ ਲਈ ਬਿਨਾਂ ਡਰੇ ਸਭ ਕੁਝ ਕਰਵਾਉਣ ਲਈ ਤਿਆਰ ਹੋ ਗਿਆ। ਹੈਨਰਿਕ ਨੇ ਹੱਸਦੇ ਹੋਏ ਆਪਣਾ ਬੋਨ ਮੈਰੋ ਦਾਨ ਕੀਤਾ।
ਬੱਚਿਆਂ ਦੀ ਮਾਂ ਤਮਾਰਾ ਨੇ ਫੇਸਬੁੱਕ ''ਤੇ ਇਕ ਭਾਵਨਾਤਮਕ ਪੋਸਟ ਪਾ ਕੇ ਲੋਕਾਂ ਨੂੰ ਆਪਣੇ ਦੋਹਾਂ ਬੱਚਿਆਂ ਲਈ ਦੁਆ ਕਰਨ ਲਈ ਕਿਹਾ ਹੈ। ਉਸ ਨੇ ਲਿਖਿਆ ਕਿ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਉਸ ਦੀ ਬੇਟੀ ਇਕ ਯੋਧਾ ਹੈ ਅਤੇ ਇਸ ਤਕਲੀਫ ਵਿਚ ਉਹ ਹੱਸ-ਹੱਸ ਕੇ ਦੂਜਿਆਂ ਦੇ ਚਿਹਰਿਆਂ ''ਤੇ ਮੁਸਕਰਾਹਟ ਲਿਆ ਰਹੀ ਹੈ। ਦੂਜੇ ਪਾਸੇ ਉਸ ਦਾ ਦੋ ਸਾਲ ਦਾ ਬੇਟਾ ਹੈਨਰਿਕ ''ਹੀਰੋ'' ਹੈ। ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਦੁਆ ਕਰਨ ਕਿ ਬੋਨ ਮੈਰੋ ਟਰਾਂਸਪਲਾਂਟ ਦੀ ਪੂਰੀ ਪ੍ਰਕਿਰਿਆ ਸਹੀ ਰਹੇ ਅਤੇ ਉਸ ਦੇ ਦੋਵੇਂ ਬੱਚੇ ਛੇਤੀ ਤੰਦਰੁਸਤ ਹੋ ਜਾਣ।

Kulvinder Mahi

News Editor

Related News