ਚੀਨ ਨੇ ਬਣਾਈ ਦੋਪਹੀਆ ਇਲੈਕਟ੍ਰਿਕ ਕਾਰ, ਮਾਊਸ ਨਾਲ ਹੁੰਦੀ ਹੈ ਕੰਟਰੋਲ
Wednesday, Jun 20, 2018 - 03:37 PM (IST)

ਜਲੰਧਰ— ਇਕ ਚੀਨੀ ਇੰਜੀਨੀਅਰ ਨੇ ਮਾਊਸ ਨਾਲ ਚੱਲਣ ਵਾਲੀ ਇਕ ਇਲੈਕਟ੍ਰਿਕ ਕਾਰ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਝੂ ਲਿੰਗਿਊਨ (Zhu Lingyun) ਨੇ 1961 'ਚ ਬਣੇ ਫੋਰਡ ਦੇ ਇਕ ਕਾਰ ਮਾਡਲ ਦਾ ਫਿਊਚਰ ਬੇਸਡ ਦੋਪਹੀਆ ਵਰਜਨ ਡਿਜ਼ਾਇਨ ਕੀਤਾ ਹੈ ਜਿਸ ਨੂੰ ਚੀਨ 'ਚ ਟੈਸਟ ਕੀਤਾ ਜਾ ਰਿਹਾ ਹੈ। ਇਸ ਟੂ-ਵ੍ਹੀਲਰ ਕਾਰ 'ਚ ਨਾ ਤਾਂ ਸਟੀਅਰਿੰਗ ਵ੍ਹੀਲ ਹੈ ਅਤੇ ਨਾ ਹੀ ਐਕਸੇਲਰੇਸ਼ਨ ਲਈ ਪੈਡਲ।
ਇਸ ਨੂੰ ਇਕ ਕੰਪਿਊਟਰ ਮਾਊਸ ਅਤੇ 24-ਇੰਚ ਦੀ ਸਕਰੀਨ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਹ ਕਾਰ ਆਟੋਮੈਟਿਕਲੀ ਚੱਲ ਸਕਦੀ ਹੈ ਅਤੇ ਇਸ ਦੀ 2020 'ਚ ਵਿਕਰੀ ਸ਼ੁਰੂ ਹੋਣ ਦੀ ਉਮੀਦ ਹੈ। ਚੀਨ ਦੀ Beijing Lingyun Intelligent Technology ਕੰਪਨੀ ਇਸ ਕਾਰ ਨੂੰ ਪਬਲਿਕ ਇਸਤੇਮਾਲ ਲਈ ਬਣਾਉਣਾ ਚਾਹੁੰਦੀ ਹੈ। ਇਸ ਨੂੰ ਬਣਾਉਣ ਵਾਲੇ Zhu ਨੇ ਬਲੂਮਬਰਗ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅਰਬਨ ਟ੍ਰਾਂਸਪੋਰਟੇਸ਼ਨ ਦਾ ਭਵਿੱਖ ਹੈ।
ਇਹ ਇਕ ਐਨਰਜੀ ਸੇਵਿੰਗ ਸਕੂਟਰ ਹੈ ਅਤੇ ਇਸ ਨੂੰ ਮੈਨੇਜ ਕਰਨਾ ਵੀ ਆਸਾਨ ਹੈ। Zhu ਨੇ ਪੰਜ ਸਾਲ ਪਹਿਲਾਂ ਇੰਟਰਨੈੱਟ 'ਤੇ Ford Gyron ਬਾਰੇ ਪੜ੍ਹਿਆ ਅਤੇ ਜਾਣਿਆ। ਉਨ੍ਹਾਂ ਨੇ ਉਦੋਂ ਹੀ ਤੈਅ ਕਰ ਲਿਆ ਸੀ ਕਿ ਉਹ ਆਪਣੀ ਕਾਰ ਬਣਾਉਣਗੇ। 2014 'ਚ ਉਨ੍ਹਾਂ Lingyun ਸਟਾਰਅਪ ਸ਼ੁਰੂ ਕੀਤਾ, ਉਦੋਂ ਇਸ ਵਿਚ ਤਿੰਨ ਕਰਮਚਾਰੀ ਸਨ। ਹੁਣ ਇਹ ਕੰਪਨੀ 60 ਮਿਲੀਅਨ ਡਾਲਰ ਦੀ ਹੋ ਗਈ ਹੈ।