ਕੀਨੀਆ ''ਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ, 15 ਲੋਕਾਂ ਦੀ ਦਰਦਨਾਕ ਮੌਤ

Tuesday, Jan 09, 2024 - 05:18 PM (IST)

ਕੀਨੀਆ ''ਚ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ, 15 ਲੋਕਾਂ ਦੀ ਦਰਦਨਾਕ ਮੌਤ

ਨਾਕੁਰੂ (ਵਾਰਤਾ) ਕੀਨੀਆ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਕਰੀਬ 15 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਕੁਰੇਸੋਈ ਉੱਤਰੀ ਉਪ-ਕਾਉਂਟੀ ਦੇ ਪੁਲਸ ਕਮਾਂਡਰ ਜੂਡਾਹ ਗਥੇਂਗੇ ਨੇ ਮੰਗਲਵਾਰ ਨੂੰ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਘਟਨਾ ਐਲਡੋਰੇਟ-ਨਾਕੁਰੂ ਹਾਈਵੇਅ 'ਤੇ ਸਥਾਨਕ ਸਮੇਂ ਅਨੁਸਾਰ ਸਵੇਰੇ ਤੜਕਸਾਰ ਵਾਪਰੀ, ਜਿਸ ਵਿੱਚ ਇੱਕ ਯਾਤਰੀ ਬੱਸ ਅਤੇ ਇੱਕ ਸ਼ਟਲ ਬੱਸ ਸ਼ਾਮਲ ਸੀ। ਗਥੇਂਗੇ ਨੇ ਕਿਹਾ,"ਅਸੀਂ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ"। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਸੂਬੇ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਆਏ ਸਾਹਮਣੇ, ਸਰਕਾਰ ਦੀ ਵਧੀ ਚਿੰਤਾ

ਉਨ੍ਹਾਂ ਦੱਸਿਆ ਕਿ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਅੱਠ ਬਾਲਗ ਅਤੇ ਸੱਤ ਬੱਚੇ ਸ਼ਾਮਲ ਹਨ। ਪੁਲਸ ਨੇ ਸਾਰੇ ਵਾਹਨ ਚਾਲਕਾਂ ਨੂੰ ਸੜਕ ਹਾਦਸਿਆਂ ਨੂੰ ਰੋਕਣ ਲਈ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪੁਲਸ ਅਨੁਸਾਰ ਕੀਨੀਆ ਵਿੱਚ ਲਾਪਰਵਾਹੀ ਨਾਲ ਡਰਾਈਵਿੰਗ, ਖਤਰਨਾਕ ਓਵਰਟੇਕਿੰਗ, ਸ਼ਰਾਬ ਪੀ ਕੇ ਡਰਾਈਵਿੰਗ, ਨਸ਼ੇ ਵਿਚ ਸਵਾਰੀ ਕਰਨ ਅਤੇ ਹੈਲਮੇਟ ਦੀ ਵਰਤੋਂ ਨਾ ਕਰਨ ਕਾਰਨ ਹੋਣ ਵਾਲੇ ਘਾਤਕ ਹਾਦਸੇ ਆਮ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਟ੍ਰਾਂਸਪੋਰਟ ਅਤੇ ਸੇਫਟੀ ਅਥਾਰਟੀ ਅਨੁਸਾਰ ਹਾਈਵੇਅ 'ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਅਤੇ ਨਿੱਜੀ ਖੇਤਰ ਦੁਆਰਾ ਠੋਸ ਯਤਨਾਂ ਦੇ ਬਾਵਜੂਦ ਹਰ ਸਾਲ ਲਗਭਗ 3,500 ਕੀਨੀਆਈ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 

 


author

Vandana

Content Editor

Related News