ਬ੍ਰਿਟੇਨ: ਯੂਨੀਵਰਸਿਟੀ ਤੇ ਬੈਂਕ 'ਚੋਂ ਮਿਲਿਆ ਸ਼ੱਕੀ ਸਾਮਾਨ, ਜਾਂਚ 'ਚ ਲੱਗੀ ਪੁਲਸ
Thursday, Mar 07, 2019 - 12:45 AM (IST)

ਲੰਡਨ— ਸਕਾਟਲੈਂਡ 'ਚ ਪੁਲਸ ਨੇ ਕਿਹਾ ਕਿ ਇਕ ਯੂਨੀਵਰਸਿਟੀ ਤੇ ਇਕ ਬੈਂਕ ਦੀ ਇਮਾਰਤ 'ਚ ਬੁੱਧਵਾਰ ਨੂੰ ਸ਼ੱਕੀ ਸਾਮਾਨ ਬਰਾਮਦ ਕੀਤਾ ਗਿਆ। ਮੰਗਲਵਾਰ ਨੂੰ ਲੰਡਨ ਦੇ ਦੋ ਹਵਾਈ ਅੱਡਿਆਂ ਤੇ ਇਕ ਰੇਲਵੇ ਸਟੇਸ਼ਨ 'ਤੇ 'ਲੈਟਰ ਬੰਬ' ਮਿਲੇ ਸਨ। ਪੁਲਸ ਨੇ ਦੱਸਿਆ ਕਿ ਉਹ ਐਡਿਨਬਰਾ 'ਚ ਰਾਇਲ ਬੈਂਕ ਆਫ ਸਕਾਟਲੈਂਡ ਦੇ ਮੁੱਖ ਦਫਤਰ ਤੇ ਯੂਨੀਵਰਸਿਟੀ ਆਫ ਗਲਾਸਗੋ 'ਚ ਮਿਲੇ ਸ਼ੱਕੀ ਸਾਮਾਨ ਦੀ ਜਾਂਚ ਕਰ ਰਹੀ ਹੈ।
ਯੂਨੀਵਰਸਿਟੀ ਨੇ ਕਿਹਾ ਕਿ ਇਕ ਮੇਲਰੂਮ ਸਣੇ ਕੰਪਲੈਕਸ ਦੀਆਂ ਕਈ ਇਮਾਰਤਾਂ ਨੂੰ ਇਹਤਿਆਤ ਦੇ ਤੌਰ 'ਤੇ ਖਾਲੀ ਕਰਾ ਲਿਆ ਗਿਆ ਹੈ। ਯੂਨੀਵਰਸਿਟੀ ਪੂਰੇ ਦਿਨ ਲਈ ਬੰਦ ਰੱਖੀ ਜਾਵੇਗੀ। ਪੁਲਸ ਨੇ ਕਿਹਾ ਕਿ ਹੁਣ ਤੱਕ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ, ਜਿਸ ਨਾਲ ਦੋਵਾਂ ਘਟਨਾਵਾਂ ਨੂੰ ਜੋੜ ਕੇ ਦੇਖਿਆ ਜਾ ਸਕੇ। ਇਹ ਸਪੱਸ਼ਟ ਨਹੀਂ ਹੈ ਕਿ ਕੀ ਬੁੱਧਵਾਰ ਦੀ ਘਟਨਾ ਦਾ ਮੰਗਲਵਾਰ ਦੀਆਂ ਘਟਨਾਵਾਂ ਨਾਲ ਜੁੜੀਆਂ ਹਨ।