ਅਫਗਾਨਿਸਤਾਨ ''ਚੋਂ ਫੌਜੀਆਂ ਦੀ ਵਾਪਸੀ ਦੇ ਪੱਖ ''ਚ ਹੈ 2 ਤਿਹਾਈ ਅਮਰੀਕੀ
Friday, May 07, 2021 - 12:28 AM (IST)

ਵਾਸ਼ਿੰਗਟਨ - ਅਫਗਾਨਿਸਤਾਨ ਵਿਚ ਤਾਇਨਾਤ ਅਮਰੀਕਾ ਦੇ ਫੌਜੀਆਂ ਦੀ ਵਾਪਸੀ ਦੇ ਸਬੰਧ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਫੈਸਲੇ ਦਾ ਮੁਲਕ ਦੇ 2 ਤਿਹਾਈ ਲੋਕਾਂ ਨੇ ਸਮਰਥਨ ਕੀਤਾ ਹੈ। ਚਾਰਲਸ ਕੋਚ ਇੰਸਟੀਚਿਊਟ ਦੇ ਇਕ ਸਰਵੇਖਣ ਵਿਚ ਇਹ ਤੱਖ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ - ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ
ਆਉਣ ਵਾਲੇ ਸਤੰਬਰ ਤੱਕ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਸਬੰਧ ਵਿਚ ਲੋਕਾਂ ਤੋਂ ਪ੍ਰਤੀਕਿਰਿਆ ਮੰਗੀ ਗਈ ਸੀ, ਜਿਸ ਵਿਚ 66 ਫੀਸਦੀ ਨੇ ਜਵਾਬ ਦਿੱਤਾ ਅਤੇ ਉਹ ਦ੍ਰਿੜਤਾਪੂਰਣ ਅਤੇ ਕੁਝ ਹੱਦ ਤੱਕ ਇਸ ਦਾ ਸਮਰਥਨ ਕਰਦੇ ਰਹੇ। 38 ਫੀਸਦੀ ਫੌਜੀ ਪਰਿਵਾਰ ਦੇ ਮੈਂਬਰਾਂ ਅਤੇ ਸੀਨੀਅਰ ਨਾਗਰਿਕਾਂ ਦਾ ਆਖਣਾ ਹੈ ਕਿ ਉਹ ਫੌਜੀਆਂ ਦੀ ਵਾਪਸੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ ਉਥੇ 30 ਫੀਸਦੀ ਲੋਕਾਂ ਨੇ ਕੁਝ ਹੱਦ ਤੱਕ ਸਮਰਥਨ ਜਤਾਇਆ।
ਇਹ ਵੀ ਪੜ੍ਹੋ - ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ