ਫਿਲਾਡੇਲਫੀਆ ਵੋਟ ਗਿਣਤੀ ਕੇਂਦਰ ''ਚ ਦੋ ਸ਼ੱਕੀ ਵਿਅਕਤੀ ਲਏ ਹਿਰਾਸਤ ''ਚ

Saturday, Nov 07, 2020 - 10:52 AM (IST)

ਫਿਲਾਡੇਲਫੀਆ ਵੋਟ ਗਿਣਤੀ ਕੇਂਦਰ ''ਚ ਦੋ ਸ਼ੱਕੀ ਵਿਅਕਤੀ ਲਏ ਹਿਰਾਸਤ ''ਚ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਕਈ ਖੇਤਰਾਂ ਵਿਚ ਵੋਟ ਗਿਣਤੀ ਦੇ ਕੇਦਰਾਂ ਬਾਹਰ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ 

ਇਸੇ ਦੌਰਾਨ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਨੂੰ ਪੈਨਸਿਲਵੇਨੀਆ ਕਨਵੈਨਸ਼ਨ ਸੈਂਟਰ ਦੇ ਬਾਹਰ ਹਮਲੇ ਦੀ ਫਿਰਾਕ ਲਈ ਹਿਰਾਸਤ ਵਿਚ ਲਿਆ ਗਿਆ ਹੈ। ਫਿਲਾਡੇਲਫੀਆ ਪੁਲਸ ਨੂੰ ਇਕ ਹਮਲੇ ਦੇ ਧਮਕੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕੋਲੋਂ ਪੁੱਛ-ਗਿੱਛ ਕੀਤੀ ਗਈ ਹੈ ਜਦਕਿ ਇਸ ਸਮੇਂ ਕੇਂਦਰ ਵਿਚ ਵੋਟਾਂ ਦੀ ਗਿਣਤੀ ਹੋ ਰਹੀ ਸੀ। 

ਪੁਲਸ ਅਨੁਸਾਰ ਉਨ੍ਹਾਂ ਨੂੰ ਵੀਰਵਾਰ ਰਾਤ 10 ਵਜੇ ਦੇ ਕਰੀਬ  ਸੁਚੇਤ ਕੀਤਾ ਗਿਆ ਸੀ। ਪੁਲਸ ਅਨੁਸਾਰ ਇਕ ਸਿਲਵਰ ਰੰਗ ਦੀ ਹਮਰ ਕਾਰ ਚਲਾਉਣ ਵਾਲੇ ਰਾਜ ਤੋਂ ਬਾਹਰ ਦੇ ਵਿਅਕਤੀਆਂ ਦੇ ਇਕ ਸਮੂਹ ਤੋਂ ਕਿਸੇ ਤਰ੍ਹਾਂ ਦੇ ਹਮਲੇ  ਦਾ ਖਤਰਾ ਸੀ। ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਜਾਂਚ ਜਾਰੀ ਹੈ।  ਇਸ ਗੱਲ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਵਾਹਨ ਵਿਚ ਕੋਈ ਹਥਿਆਰ ਵੀ ਸਨ। ਟਰੰਪ ਦੀ ਪੈਨਸਿਲਵੇਨੀਆ ਵਿਚ ਜੋਅ ਬਾਈਡੇਨ ਉੱਤੇ ਵੋਟਾਂ ਵਿਚ ਬੜ੍ਹਤ ਵੀਰਵਾਰ ਨੂੰ ਘੱਟ ਗਈ ਸੀ ਜਦਕਿ ਰਾਸ਼ਟਰਪਤੀ ਨੇ ਪੈਨਸਿਲਵੇਨੀਆ ਅਤੇ ਹੋਰ ਪ੍ਰਮੁੱਖ ਰਾਜਾਂ ਵਿੱਚ ਵੋਟਾਂ ਦੀ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕੀਤੇ ਸਨ। ਸ਼ਹਿਰ ਦੇ ਇਸ ਗਿਣਤੀ ਕੇਂਦਰ ਦੇ ਬਾਹਰ ਵੀਰਵਾਰ ਨੂੰ ਬਹੁਤ ਜ਼ਿਆਦਾ ਤਣਾਅ ਸੀ ਜਿਸ ਦੌਰਾਨ ਟਰੰਪ ਅਤੇ ਬਾਈਡੇਨ ਦੇ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।


 


author

Lalita Mam

Content Editor

Related News