ਸ਼੍ਰੀਲੰਕਾ : ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ , 15 ਲੋਕਾਂ ਦੀ ਮੌਤ

Saturday, Apr 27, 2019 - 09:00 AM (IST)

ਸ਼੍ਰੀਲੰਕਾ : ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ , 15 ਲੋਕਾਂ ਦੀ ਮੌਤ

ਕੋਲੰਬੋ— ਸ਼੍ਰੀਲੰਕਾ ਦੀ ਸੁਰੱਖਿਆ ਫੌਜ ਨੇ ਦੇਸ਼ ਦੇ ਪੂਰਬੀ ਹਿੱਸੇ 'ਚ ਇਸਲਾਮਕ ਸਟੇਟ ਨਾਲ ਜੁੜੇ ਸ਼ੱਕੀ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਅਤੇ ਮੁਕਾਬਲੇ 'ਚ ਘੱਟ ਤੋਂ ਘੱਟ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਨੂੰ ਕਈ ਥਾਵਾਂ ਤੋਂ ਵੱਡੀ ਗਿਣਤੀ 'ਚ ਧਮਾਕਾਖੇਜ਼ ਪਦਾਰਥ ਮਿਲੇ। ਇਸ ਦੌਰਾਨ ਹੋਏ ਧਮਾਕਿਆਂ 'ਚ 6 ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ।

ਫੌਜ ਦੇ ਬੁਲਾਰੇ ਸੁਮਿਤ ਅਟਾਪੱਟੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਫੌਜ ਨੇ ਜਦ ਕਲਮੁਨਈ ਸ਼ਹਿਰ 'ਚ ਬੰਦੂਕਧਾਰੀਆਂ ਦੇ ਟਿਕਾਣਿਆਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ,''ਜਵਾਬੀ ਕਾਰਵਾਈ 'ਚ ਦੋ ਬੰਦੂਕਧਾਰੀ ਮਾਰੇ ਗਏ।'' 

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਹਾਲ ਹੀ 'ਚ ਈਸਟਰ ਸੰਡੇ ਨੂੰ ਲੜੀਵਾਰ ਕਈ ਬੰਬ ਧਮਾਕੇ ਹੋਏ ਸਨ, ਜਿਸ 'ਚ 359 ਲੋਕ ਮਾਰੇ ਗਏ ਤੇ ਲਗਭਗ 500 ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਬੀਤੇ ਦਿਨ 3 ਹੋਰ ਬੰਬ ਧਮਾਕੇ ਹੋਏ। ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਮਿਲੀ।


Related News