ਅਮਰੀਕੀ ਯੂਨੀਵਰਸਿਟੀ ''ਚ ਜ਼ਹਿਰੀਲੀ ਗੈਸ ਤਿਆਰ ਕਰਨ ਵਾਲੇ 2 ਪ੍ਰੋਫੈਸਰਾਂ ਨੂੰ ਕੀਤਾ ਗ੍ਰਿਫਤਾਰ

11/18/2019 11:54:21 PM

ਵਾਸ਼ਿੰਗਟਨ - ਅਮਰੀਕਾ 'ਚ 2 ਕੈਮਿਸਟਰੀ ਦੇ ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਹਾਂ ਪ੍ਰੋਫੈਸਰਾਂ 'ਤੇ ਦੋਸ਼ ਹੈ ਕਿ ਇਹ ਯੂਨੀਵਰਸਿਟੀ 'ਚ ਮੇਥਾਮਫੇਟਾਮਿਨ ਬਣਾ ਰਹੇ ਸਨ। ਮੇਥਾਮਫੇਟਾਮਿਨ ਇਕ ਤਰ੍ਹਾਂ ਦੀ ਡਰੱਗਸ ਹੈ ਅਤੇ ਕਾਫੀ ਖਤਰਨਾਕ ਮੰਨੀ ਜਾਂਦੀ ਹੈ। ਕਲਾਰਕ ਕਾਊਂਟੀ ਦੇ ਸ਼ੈਰਿਫ ਆਫਿਸ ਵੱਲੋਂ ਦੱਸਿਆ ਗਿਆ ਹੈ ਕਿ ਦੋਵੇਂ ਪ੍ਰੋਫੈਸਰ ਹੈਂਡਰਸਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ ਅਤੇ ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕਲਾਰਕ ਕਾਊਂਟੀ ਦੇ ਸ਼ੈਰਿਫ ਆਫਿਸ ਵੱਲੋਂ ਇਸ ਮਸਲੇ 'ਤੇ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੈਂਡਰਸਨ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਟੈਰੀ ਡੇਵਿਡ ਬੈਟਮੈਨ ਅਤੇ ਬ੍ਰੈਡਲੇ ਐਲਨ ਰਾਓਲੈਂਡ ਨੂੰ ਮਾਥੇਮਫੇਟਾਮਿਨ ਤਿਆਰ ਕਰਨ ਅਤੇ ਪੈਰਾਫੇਰਨਾਲਿਆ ਡਰੱਗ ਦੇ ਇਸਤੇਮਾਲ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਵੇਂ ਜੇਲ 'ਚ ਹੀ ਹਨ ਜਾਂ ਫਿਰ ਰਿਹਾਅ ਹੋ ਗਏ। ਜੇਲ ਅਧਿਕਾਰੀ ਵੱਲੋਂ ਇਸ ਮਸਲੇ 'ਤੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਥੇ ਕਾਲਜ ਦੀ ਬੁਲਾਰੀ ਟੀਨਾ ਹਾਲ ਵੱਲੋਂ ਆਖਿਆ ਗਿਆ ਹੈ ਕਿ ਇਹ ਦੋਵੇਂ ਪ੍ਰੋਫੈਸਰ 11 ਅਕਤੂਬਰ ਤੋਂ ਹੀ ਛੁੱਟੀ 'ਤੇ ਸਨ। ਉਨ੍ਹਾਂ ਦੱਸਿਆ ਕਿ 3 ਦਿਨ ਪਹਿਲਾਂ ਪੁਲਸ ਨੇ ਕੈਂਪਸ ਦੇ ਸਾਇੰਸ ਸੈਂਟਰ 'ਚ ਇਕ ਕੈਮੀਕਲ ਦੀ ਬਦਬੂ ਦੀ ਗੱਲ ਕਹੀ ਸੀ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਹਵਾ ਦੀ ਸਫਾਈ ਤੋਂ ਬਾਅਦ ਬਿਲਡਿੰਗ ਨੂੰ ਫਿਰ ਤੋਂ ਖੋਲ੍ਹਿਆ ਗਿਆ।


Khushdeep Jassi

Content Editor

Related News