ਡੈਨਵਰ ਨੇੜੇ ਦੋ ਜਹਾਜ਼ ਹਵਾ 'ਚ ਟਕਰਾਏ , ਨੁਕਸਾਨ ਹੋਣੋ ਬਚਿਆ

Friday, May 14, 2021 - 03:07 AM (IST)

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਦੇ ਡੈਨਵਰ ਨੇੜੇ ਬੁੱਧਵਾਰ ਉਡਾਣ ਦੌਰਾਨ ਹਵਾ ਵਿਚਾਲੇ ਹੀ ਦੋ ਛੋਟੇ ਹਵਾਈ ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਇਕ ਜਹਾਜ਼ ਵਿਚਕਾਰ ਤੋਂ ਪਾਟ ਗਿਆ ਅਤੇ ਦੂਜੇ ਦਾ ਪਾਇਲਟ ਜਹਾਜ਼ ਨਾਲ ਜੁੜੇ ਇਕ ਪੈਰਾਸ਼ੂਟ ਨਾਲ ਸੁਰੱਖਿਅਤ ਢੰਗ ਨਾਲ ਜਮੀਨ 'ਤੇ ਉਤਰਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਕਮਾਲ ਦੀ ਗੱਲ ਹੈ ਇਹ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸਾਊਥ ਮੈਟਰੋ ਫਾਇਰ ਬਚਾਅ ਦੇ ਅਨੁਸਾਰ ਦੋਵੇਂ ਜਹਾਜ਼ ਡੈਨਵਰ ਉਪਨਗਰ ਦੇ ਛੋਟੇ ਜਿਹੇ ਖੇਤਰੀ ਹਵਾਈ ਅੱਡੇ ‘ਤੇ ਉਤਰਨ ਲਈ ਤਿਆਰ ਹੋ ਰਹੇ ਸਨ। ਹਾਦਸਾ ਗ੍ਰਸਤ ਜਹਾਜ਼ਾਂ ਵਿੱਚੋਂ ਇੱਕ ਦਾ ਪਾਇਲਟ ਇੱਕ ਜੁੜਵੇਂ ਇੰਜਣ ਫੇਅਰ ਚਾਈਲਡ ਮੈਟਰੋਲੀਨਰ 'ਤੇ ਸਵਾਰ ਇਕੋ ਇੱਕ ਵਿਅਕਤੀ ਸੀ ਜੋ ਕਿ ਜਹਾਜ਼ ਦੇ ਪਿਛਲੇ ਹਿੱਸੇ ਦੇ ਨੁਕਸਾਨੇ ਹੋਣ ਦੇ ਬਾਵਜੂਦ ਸੈਂਟੀਨੀਅਲ ਏਅਰਪੋਰਟ 'ਤੇ ਉਤਰਿਆ ਸੀ।  ਇਸ ਜਹਾਜ਼ ਦੀ ਮਾਲਕੀਅਤ ਕੋਲੋਰਾਡੋ ਅਧਾਰਿਤ ਕੰਪਨੀ ਕੀ ਲੀਮ ਏਅਰ ਹੈ ਜੋ ਕਾਰਗੋ ਜਹਾਜ਼ਾਂ ਨੂੰ ਸੰਚਾਲਿਤ ਕਰਦੀ ਹੈ। ਜਦਕਿ ਇੱਕ ਦੂਜੇ ਜਹਾਜ਼ ਸਿਰਸ ਐਸ ਆਰ 22 ਸਿੰਗਲ ਇੰਜਣ ਵਿੱਚ ਪਾਇਲਟ ਸਮੇਤ ਇੱਕ ਯਾਤਰੀ ਮੌਜੂਦ ਸੀ, ਜਿਹਨਾਂ ਨੇ ਲਾਲ ਅਤੇ ਚਿੱਟੇ ਪੈਰਾਸ਼ੂਟ ਨਾਲ ਚੈਰੀ ਕ੍ਰੀਕ ਸਟੇਟ ਪਾਰਕ ਵਿੱਚ ਘਰਾਂ ਦੇ ਨਜ਼ਦੀਕ ਇੱਕ ਖੇਤ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਘਟਨਾ ਦੀ ਜਾਂਚ ਲਈ ਸਟਾਫ ਭੇਜ ਰਿਹਾ ਹੈ।


Khushdeep Jassi

Content Editor

Related News