ਲੁਈਸਿਆਨਾ ਯੂਨੀਵਰਸਿਟੀ ''ਚ ਗੋਲੀਬਾਰੀ, 2 ਜ਼ਖਮੀ

02/24/2018 2:12:27 AM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਤੜਕੇ ਸਵੇਰੇ ਲੁਈਸਿਆਨਾ ਯੂਨੀਵਰਸਿਟੀ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀ ਜ਼ਖਮੀ ਹੋ ਗਏ। ਯੂਨੀਵਰਸਿਟੀ ਨੇ ਟਵਿਟਰ 'ਤੇ ਬਿਆਨ ਜਾਰੀ ਕਰ ਕਿਹਾ, 'ਯੂਨੀਵਰਸਿਟੀ ਪੁਲਸ ਨੇ ਨਾਰਥ ਕੈਂਪਸ 'ਚ ਘਟਨਾ ਹੋਣ ਦੀ ਪੁਸ਼ਟੂ ਕੀਤੀ ਹੈ। ਜਿਸ 'ਚ ਕੋਈ ਲੋਕ ਸ਼ਾਮਲ ਸਨ। ਇਸ ਗੋਲੀਬਾਰੀ ਕਾਰਨ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ।''
ਬਿਆਨ 'ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਨੂੰ ਭਵਿੱਖ 'ਚ ਕੋਈ ਖਤਰਾ ਨਹੀਂ ਹੈ। ਇਸ 'ਚ ਨਾਲ ਹੀ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News