ਪਾਕਿਸਤਾਨ ’ਚ ਪੋਲੀਓ ਦੇ 2 ਨਵੇਂ ਮਾਮਲੇ ਆਏ ਸਾਹਮਣੇ

Friday, May 01, 2026 - 11:21 PM (IST)

ਪਾਕਿਸਤਾਨ ’ਚ ਪੋਲੀਓ ਦੇ 2 ਨਵੇਂ ਮਾਮਲੇ ਆਏ ਸਾਹਮਣੇ

ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਪੋਲੀਓ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਸਾਲ ਇਸ ਦੇ ਕੁੱਲ ਮਾਮਲੇ ਵਧ ਕੇ ਤਿੰਨ ਹੋ ਗਏ ਹਨ। ਇਹ ਮਾਮਲੇ ਇਸ ਬੀਮਾਰੀ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਰਾਸ਼ਟਰੀ ਯਤਨਾਂ ਲਈ ਇਕ ਵੱਡਾ ਝਟਕਾ ਹਨ। ਇਹ ਬੀਮਾਰੀ ਪੀੜਤਾਂ ਨੂੰ ਉਮਰ ਭਰ ਲਈ ਅਪਾਹਜ ਬਣਾ ਦਿੰਦੀ ਹੈ। ਇਹ ਨਵੇਂ ਮਾਮਲੇ ਖ਼ੈਬਰ ਪਖਤੂਨਖਵਾ ਸੂਬੇ ਦੇ ਬੰਨੂ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲਿਆਂ ਵਿਚ ਪਾਏ ਗਏ ਹਨ। ਇਸ ਖੇਤਰ ਵਿਚ ਅਕਸਰ ਤਾਲਿਬਾਨ ਨਾਲ ਜੁੜੇ ਅੱਤਵਾਦੀ ਉਨ੍ਹਾਂ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਕੰਮ ਕਰਦੇ ਹਨ। ਇਕ ਅਧਿਕਾਰਤ ਬਿਆਨ ਅਨੁਸਾਰ, ‘ਪੋਲੀਓ ਦੇ ਖ਼ਾਤਮੇ ਲਈ ਕੰਮ ਕਰਨ ਵਾਲੇ ਪਾਕਿਸਤਾਨ ਦੇ ਨੈਸ਼ਨਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਵਾਈਲਡ ਪੋਲੀਓ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।


author

Rakesh

Content Editor

Related News