ਪੰਜਾਬੀ ਦੁਕਾਨਦਾਰ ਦੇ ਕਤਲ ਮਾਮਲੇ ''ਚ ਦੋ ਨਾਬਾਲਿਗ ਗ੍ਰਿਫਤਾਰ

Saturday, Oct 14, 2017 - 05:40 AM (IST)

ਪੰਜਾਬੀ ਦੁਕਾਨਦਾਰ ਦੇ ਕਤਲ ਮਾਮਲੇ ''ਚ ਦੋ ਨਾਬਾਲਿਗ ਗ੍ਰਿਫਤਾਰ

ਲੰਡਨ (ਰਾਜਵੀਰ ਸਮਰਾ)— ਮਾਨਚੈਸਟਰ ਦੇ ਇਕ ਪੰਜਾਬੀ ਦੁਕਾਨਦਾਰ ਅਮਰਜੀਤ ਸਿੰਘ ਭਾਕਰ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋ ਨਾਬਾਲਿਗਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਇਸ ਕੇਸ ਦਾ ਫੈਸਲਾ 6 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਮੌਲਡ ਕਰਾਊਨ ਅਦਾਲਤ ਵਿਚ ਇਸ ਮੁਕੱਦਮੇ ਦੀ ਸੁਣਵਾਈ ਮੁਕੱਰਰ ਹੋਈ ਸੀ ਪਰ ਦੋਵਾਂ ਨਾਬਾਲਿਗਾਂ ਨੇ ਆਪਣਾ ਦੋਸ਼ ਪਹਿਲਾਂ ਹੀ ਕਬੂਲ ਕਰ ਲਿਆ। 37 ਸਾਲਾਂ ਅਮਰਜੀਤ ਸਿੰਘ ਭਾਕਰ ਵਾਸੀ ਮਾਨਚੈਸਟਰ ਦਾ ਚਾਕੁ ਮਾਰ ਕੇ ਕਤਲ ਕੀਤਾ ਗਿਆ ਸੀ।
ਰਾਇਲ ਵਾਸੀ ਦੋਵੇਂ 16 ਸਾਲਾਂ ਲੜਕਿਆਂ ਨੇ ਅਮਰਜੀਤ ਸਿੰਘ ਭਾਕਰ ਅਤੇ ਉਸ ਦੇ ਚਚੇਰੇ ਭਰਾ ਅਮਰ ਸਿੰਘ ਭਾਕਰ ਨੂੰ ਜ਼ਖਮੀ ਕਰ ਦਿੱਤਾ ਸੀ।| ਅਦਾਲਤ ਵਿਚ ਸਰਕਾਰੀ ਪੱਖ ਨੇ ਦੱਸਿਆ ਕਿ ਇਹ ਝਗੜਾ ਰਾਇਲ ਅਤੇ ਮਾਨਚੈਸਟਰ ਦੇ ਦੋ ਗਰੁੱਪਾਂ ਵਿਚਾਲੇ ਕੈਨਾਬਿਸ (ਡਰਗ) ਦੀ ਸਪਲਾਈ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ 'ਚ ਮੋਹਨਜੀਥ ਸਿੰਘ ਵਾਸੀ ਕਿੰਗਜ਼ਵੇਅ, ਅਮਰ ਸਿਘ ਭਾਕਰ ਵਾਸੀ ਗਰੀਨ ਐਂਡ ਰੋਡ ਨੇ ਹਿੰਸਾ ਫੈਲਾਉਣ ਦਾ ਦੋਸ਼ ਮੰਨਿਆ ਹੈ। ਇਸ ਮਾਮਲੇ 'ਚ ਕੁਝ ਹੋਰ ਲੋਕਾਂ ਨੂੰ ਮੌਕੇ 'ਤੇ ਹੀ ਸਜ਼ਾ ਸੁਣਾਈ ਗਈ ਹੈ, ਜਦਕਿ ਅਮਰਜੀਤ ਸਿੰਘ ਭਾਕਰ ਦੇ ਕਤਲ ਕੇਸ ਸਬੰਧੀ ਸਜ਼ਾ ਦੀ ਸੁਣਵਾਈ 6 ਨਵੰਬਰ ਨੂੰ ਹੋਵੇਗੀ।


Related News