ਅਮਰੀਕਾ ''ਚ ਦੋ ਲੋਕਾਂ ''ਤੇ ਰਾਸ਼ਟਰਪਤੀ ਨੂੰ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼
Tuesday, Feb 01, 2022 - 11:03 AM (IST)
ਵਾਸ਼ਿੰਗਟਨ (ਭਾਸ਼ਾ) ਅਮਰੀਕਾ ਵਿੱਚ ਮੈਰੀਲੈਂਡ ਅਤੇ ਕੰਸਾਸ ਦੇ ਇੱਕ-ਇੱਕ ਵਿਅਕਤੀ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜਾਨ ਤੋਂ ਮਾਰਨ ਦੀਆਂ ਵੱਖੋ-ਵੱਖ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੈਰੀਲੈਂਡ ਦੇ ਰਾਯਾਨ ਮੈਥਿਊ ਕੌਨਲਨ (37) ਅਤੇ ਕੰਸਾਸ ਦੇ ਸਕੌਟ ਰਯਾਨ ਮੈਰੀਮੈਨ (37) ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕੌਨਲਨ 'ਤੇ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਸੰਘੀ ਅਧਿਕਾਰੀਆਂ ਨੇ ਦੱਸਿਆ ਕਿ ਮੈਰੀਮੈਨ ਨੇ ਪਿਛਲੇ ਮੰਗਲਵਾਰ ਨੂੰ ਆਪਣੇ ਗ੍ਰਹਿਨਗਰ ਪੁਲਸ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਰਾਸ਼ਟਰਪਤੀ ਨੂੰ ਮਿਲਣ ਲਈ ਵਾਸ਼ਿੰਗਟਨ ਡੀਸੀ ਜਾ ਰਿਹਾ ਹੈ। ਜਦੋਂ ਖੂਫੀਆ ਸੇਵਾ ਦੇ ਇਕ ਏਜੰਟ ਨੇ ਉਸ ਨੂੰ ਬੀਤੇ ਬੁੱਧਵਾਰ ਨੂੰ ਬੁਲਾਇਆ ਤਾਂ ਮੈਰੀਮੈਨ ਨੇ ਕਿਹਾ ਕਿ ਈਸ਼ਵਰ ਨੇ ਉਸ ਨੂੰ ਵਾਸ਼ਿੰਗਟਨ ਜਾ ਕੇ ‘ਇਕ ਨਾਗ ਦਾ ਸਿਰ ਕੱਟਣ’ ਲਈ ਕਿਹਾ ਹੈ। ਏਜੰਟ ਨੇ ਅਦਾਲਤ ਵਿੱਚ ਦਿੱਤੇ ਹੱਲਫਨਾਮੇ ਵਿੱਚ ਕਿਹਾ ਕਿ ਮੈਰੀਮੈਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਨਾਗ ਅਮਰੀਕੀ ਰਾਸ਼ਟਰਪਤੀ ਹੈ। ਏਜੰਟਾਂ ਨੇ ਜਦੋਂ ਬੀਤੇ ਬੁੱਧਵਾਰ ਨੂੰ ਮੈਰੀਮੈਨ ਨੂੰ ਮੈਰੀਲੈਂਡ ਦੇ ਇੱਕ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਫੜਿਆ ਸੀ ਤਾਂ ਉਸ ਦੇ ਬੈਗ ਵਿੱਚ ਹਥਿਆਰ ਨਹੀਂ ਮਿਲੇ ਸਨ ਪਰ ਉਸ ਵਿਚ ਕਾਰਤੂਸ ਰਖੇ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਨੇ ਤੋੜੀ ਚੁੱਪੀ, ਕਿਹਾ-'ਟਰੱਕ ਚਾਲਕ ਕਰ ਰਹੇ ਨਫਰਤ ਭਰੀ ਬਿਆਨਬਾਜ਼ੀ, ਨਹੀਂ ਕਰਾਂਗਾ ਮੁਲਾਕਾਤ'
ਕੌਨਲਨ 'ਤੇ ਐਨ.ਐਸ.ਏ. ਅਤੇ ਐਫਬੀਆਈ ਨੂੰ ਅਜਿਹੇ ਕਈ ਸੰਦੇਸ਼ ਭੇਜਣ ਦਾ ਦੋਸ਼ ਹੈ ਜਿਹਨਾਂ ਵਿਚ ਰਾਸ਼ਟਰਪਤੀ ਨੂੰ ਮਾਰਨ ਲਈ ਵ੍ਹਾਈਟ ਹਾਊਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਮੈਰੀਲੈਂਡ ਦੀ ਫੀਟ ਮੀਡੇ ਵਿਚ ਐਨਐਸਏ ਦੇ ਹੈੱਡਕੁਆਰਟਰ ਨੂੰ ਉਡਾਉਣ ਦੀ ਗੱਲ ਕਹੀ ਗਈ ਅਤੇ ਐਨਐਸਏ ਕਰਮਚਾਰੀਆਂ ਨੂੰ ਸਮੂਹਿਕ ਤੌਰ 'ਤੇ ਗੋਲੀ ਮਾਰਨ ਦਾ ਜ਼ਿਕਰ ਕੀਤ ਗਿਆ। ਜਾਂਚ ਕਰਤਾਵਾਂ ਨੇ ਕੌਨਲਨ ਨਾਲ ਜੁੜੇ ਇਕ ਫੋਨ ਨੰਬਰ ਅਤੇ ਮੈਰੀਲੈਂਡ ਦੇ ਪਤੇ ਦੇ ਆਧਾਰ 'ਤੇ ਸੰਦੇਸ਼ ਭੇਜਣ ਵਾਲੇ ਦਾ ਪਤਾ ਲਗਾਇਆ।