ਸਿੰਗਾਪੁਰ ’ਚ ਇਕ ਭਾਰਤੀ ਮੂਲ ਦੇ ਵਿਅਕਤੀ ਸਮੇਤ 2 ਨੂੰ ਠਹਿਰਾਇਆ ਗਿਆ ਲੁੱਟ ਦਾ ਦੋਸ਼ੀ

Friday, Dec 24, 2021 - 05:00 PM (IST)

ਸਿੰਗਾਪੁਰ ’ਚ ਇਕ ਭਾਰਤੀ ਮੂਲ ਦੇ ਵਿਅਕਤੀ ਸਮੇਤ 2 ਨੂੰ ਠਹਿਰਾਇਆ ਗਿਆ ਲੁੱਟ ਦਾ ਦੋਸ਼ੀ

ਸਿੰਗਾਪੁਰ (ਭਾਸ਼ਾ) : ਭਾਰਤੀ ਮੂਲ ਦੇ ਇਕ ਵਿਅਕਤੀ ਸਮੇਤ 2 ਵਿਅਕਤੀਆਂ ਨੂੰ 2017 ਵਿਚ ਸਿੰਗਾਪਰ ਦੇ ਲਿਟਲ ਇੰਡੀਆ ਸਥਿਤ ਇਕ ਦੁਕਾਨ ਵਿਚ ਲੁੱਟ ਦੀ ਘਟਨਾ ਵਿਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਦੋਸ਼ੀ ਠਹਿਰਾਇਆ ਗਿਆ। ਉਕਤ ਘਟਨਾ ਵਿਚ 300,000 ਸਿੰਗਾਪੁਰ ਡਾਲਰ ਦੀ ਲੁੱਟੇ ਗਏ ਸਨ। ਇਹ ਜਾਣਕਾਰੀ ਮੀਡੀਆ ਦੀ ਇਕ ਖ਼ਬਰ ਤੋਂ ਮਿਲੀ। ਭਾਰਤੀ ਮੂਲ ਦੇ ਟੀ. ਕੁਮਾਰਨ ਰਾਮਾਮੁੱਟੀ (37) ਅਤੇ ਮਲੇਈ ਮੂਲ ਦੇ ਮੁਹੰਮਦ ਆਰ ਬਿਨ ਮੁਹੰਮਦ ਯੁਸੂਫ (32) ਨੂੰ ਰਾਤ ਵਿਚ ਦੁਕਾਨ ਵਿਚ ਦਾਖ਼ਲ ਹੋਣ ਅਤੇ ਲੁੱਟ ਕਰਨ ਦਾ ਦੋਸ਼ੀ ਪਾਇਆ ਗਿਆ। ਦੋਵੇਂ ਵਿਅਕਤੀ 25 ਜਨਵਰੀ ਨੂੰ ਸਜ਼ਾ ਦੇ ਨਿਰਧਾਰਨ ਲਈ ਅਦਾਲਤ ਵਿਚ ਪੇਸ਼ ਹੋਣਗੇ।

ਦੱਸਣਯੋਗ ਹੈ ਕਿ 11 ਦਸੰਬਰ 2017 ਨੂੰ ਟੀ. ਕੁਮਾਰਨ ਰਾਮਾਮੁੱਟੀ ਅਤੇ ਮੁਹੰਮਦ ਆਰ ਬਿਨ ਮੁਹੰਮਦ ਯੁਸੂਫ ਅਤੇ 3 ਸਹਿਯੋਗੀਆਂ ਨੇ ਉਨ੍ਹਾਂ 4 ਬੰਗਲਾਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਮਨੀ ਟਰਾਂਸਫਰ ਦੀ ਗੈਰ-ਕਾਨੂੰਨੀ ਸਕੀਮ ਚਲਾ ਰਹੇ ਹਨ। ਉਹ ਤੜਕੇ ਕਰੀਬ 3 ਵਜੇ ਦੁਕਾਨ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਖ਼ੁਦ ਨੂੰ ਅਪਰਾਧਕ ਜਾਂਚ ਵਿਭਾਗ ਦੇ ਪੁਲਸ ਅਧਿਕਾਰੀ ਦੇ ਰੂਪ ਵਿਚ ਪੇਸ਼ ਕੀਤਾ 4 ਚਾਰ ਵਿਅਕਤੀਆਂ ਤੋਂ ਨਕਦੀ ਲੁੱਟ ਲਈ। ਇਸ ਤੋਂ ਬਾਅਦ ਪੰਜੇ ਫਰਜ਼ੀ ਲਾਈਸੈਂਸ ਪਲੇਟ ਵਾਲੀ ਕਿਰਾਏ ਦੀ ਕਾਰ ਵਿਚ ਉਥੋਂ ਫਰਾਰ ਹੋ ਗਏ।
 


author

cherry

Content Editor

Related News