ਮਹਾਰਾਜਾ ਚਾਰਲਸ ਨੇ UK ''ਚ ਭਾਰਤੀ ਭਾਈਚਾਰੇ ਦੇ 2 ਮੈਂਬਰਾਂ ਨੂੰ ਦਿੱਤੇ ਸਨਮਾਨ ਕੀਤੇ ''ਰੱਦ''
Saturday, Dec 07, 2024 - 11:39 AM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ‘ਹਾਊਸ ਆਫ ਲਾਰਡਜ਼’ ਦੇ ਭਾਰਤੀ ਮੂਲ ਦੇ ਮੈਂਬਰ ਰਮਿੰਦਰ ਸਿੰਘ ਰੇਂਜਰ ਨੂੰ ਸ਼ੁੱਕਰਵਾਰ ਨੂੰ ‘ਕਮਾਂਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਸੀ.ਬੀ.ਈ.) ਦਾ ਸਨਮਾਨ ਛੱਡਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ 'ਤੇ "ਸਨਮਾਨ ਪ੍ਰਣਾਲੀ ਨੂੰ ਬਦਨਾਮ ਕਰਨ" ਦਾ ਦੋਸ਼ ਹੈ। ਇਸ ਦੇ ਨਾਲ ਹੀ ਹਿੰਦੂ ਭਾਈਚਾਰੇ ਅਤੇ ਅੰਤਰ-ਧਾਰਮਿਕ ਸਬੰਧਾਂ ਵਿਚ ਸੇਵਾਵਾਂ ਲਈ ‘ਆਫਿਸ ਆਫ ਦਿ ਸਿਵਲ ਡਿਵੀਜ਼ਨ ਆਫ ਦਿ ਮੋਸਟ ਐਕਸੀਲੈਂਟ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ’ (ਓ.ਬੀ.ਈ.) ਦੇ ਰੂਪ ਵਿਚ ਅਨਿਲ ਕੁਮਾਰ ਭਨੋਟ ਨੂੰ ਦਿੱਤੀ ਗਈ ਨਿਯੁਕਤੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਰੋਧ ਦਰਮਿਆਨ ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੈਮਰੇ ਸਾਹਮਣੇ ਆ ਮੰਗੀ ਮਾਫੀ, ਕਰ ਬੈਠੇ ਸਨ ਇਹ ਗਲਤੀ
ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਅਤੇ ਯੂਕੇ ਸਥਿਤ ਐੱਫਐੱਮਸੀਜੀ ਕੰਪਨੀ ਸਨ ਮਾਰਕ ਲਿਮਟਿਡ ਦੇ ਸੰਸਥਾਪਕ ਰਮਿੰਦਰ ਸਿੰਘ ਰੇਂਜਰ ਨੂੰ ਦਿੱਤਾ ਗਿਆ ਸਨਮਾਨ ਮਹਾਰਾਜਾ ਚਾਰਲਸ III ਦੁਆਰਾ "ਰੱਦ" ਕਰ ਦਿੱਤਾ ਗਿਆ ਹੈ। ਰਮਿੰਦਰ ਨੂੰ ਲਾਰਡ ਰਮੀ ਰੇਂਜਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲਾਰਡ ਰੇਂਜਰ ਦੇ ਬੁਲਾਰੇ ਨੇ ਕਿਹਾ, “ਲਾਰਡ ਰੇਂਜਰ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਕਾਨੂੰਨ ਤੋੜਿਆ ਹੈ।” ਬੁਲਾਰੇ ਨੇ ਕਿਹਾ ਕਿ ਉਹ ਆਪਣੀ ਬੇਗੁਨਾਹੀ ਨੂੰ ਸਾਬਤ ਕਰਨ ਲਈ ਇਸ ਗਲਤ ਫੈਸਲੇ ਨੂੰ ਚੁਣੌਤੀ ਦੇਣਗੇ। ਹਾਲਾਂਕਿ ਬ੍ਰਿਟਿਸ਼ ਕੈਬਨਿਟ ਆਫਿਸ ਦੀ ਜ਼ਬਤ ਕਮੇਟੀ ਨੇ ਅਜਿਹੀਆਂ ਸਿਫ਼ਾਰਸ਼ਾਂ ਦੇ ਪਿੱਛੇ ਕਾਰਨਾਂ ਦੀ ਵਿਆਖਿਆ ਨਹੀਂ ਕੀਤੀ ਹੈ, ਪਰ ਇਹ ਕਦਮ ਪਿਛਲੇ ਸਾਲ ਲਾਰਡਜ਼ ਦੀ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਰੇਂਜਰ ਨੇ "ਧਮਕਾਉਣ ਅਤੇ ਪਰੇਸ਼ਾਨੀ" ਨਾਲ ਸਬੰਧਤ ਸੰਸਦੀ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ‘ਦਿ ਲੰਡਨ ਗਜ਼ਟ’ ਵਿੱਚ ਪ੍ਰਕਾਸ਼ਿਤ ਅਧਿਕਾਰਤ ਜਨਤਕ ਨੋਟਿਸ ਵਿੱਚ ਕਿਹਾ ਗਿਆ ਹੈ, “ਮਹਾਰਾਜਾ ਨੇ ਨਿਰਦੇਸ਼ ਦਿੱਤੇ ਹਨ ਕਿ 31 ਦਸੰਬਰ 2015 ਨੂੰ 'ਕਮਾਂਡਰ ਆਫ ਦਿ ਸਿਵਲ ਡਿਵੀਜ਼ਨ ਆਫ ਦਿ ਮੋਸਟ ਐਕਸੀਲੈਂਟ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ' ਦੇ ਰੂਪ ਵਿਚ ਰਮਿੰਦਰ ਸਿੰਘ ਦੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ ਅਤੇ ਉਨਾਂ ਦਾ ਨਾਮ ਉਕਤ ਹੁਕਮ ਦੇ ਰਜਿਸਟਰ ਵਿੱਚੋਂ ਮਿਟਾ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ: 39 ਸਾਲ ਦੀ ਉਮਰ 'ਚ ਇਸ ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ
ਇਸ ਹਫਤੇ ਜ਼ਬਤ ਕਰਨ ਵਾਲੀ ਕਮੇਟੀ ਦੇ ਫੈਸਲੇ ਵਿੱਚ ਅਨਿਲ ਕੁਮਾਰ ਭਨੋਟ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਜੂਨ 2010 ਵਿੱਚ ਮਰਹੂਮ ਮਹਾਰਾਣੀ ਦੇ ਜਨਮਦਿਨ ਦੇ ਮੌਕੇ 'ਤੇ ਹਿੰਦੂ ਭਾਈਚਾਰੇ ਅਤੇ ਅੰਤਰ-ਧਾਰਮਿਕ ਸਬੰਧਾਂ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈ ਓਬੀਈ ਦੀਲਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਫੈਸਲੇ ਵਿਚ ਕਿਹਾ ਗਿਆ, “ਮਹਾਰਾਜਾ ਨੇ ਨਿਰਦੇਸ਼ ਦਿੱਤਾ ਹੈ ਕਿ ਅਨਿਲ ਕੁਮਾਰ ਭਨੋਟ ਦੀ 12 ਜੂਨ 2010 ਨੂੰ 'ਆਫਿਸਰ ਆਫ ਦਿ ਸਿਵਲ ਡਿਵੀਜ਼ਨ ਆਫ ਦਿ ਮੋਸਟ ਐਕਸੀਲੈਂਟ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ'(OBE) ਵਜੋਂ ਕੀਤੀ ਗਈ ਨਿਯੁਕਤੀ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਨਾਮ ਉਕਤ ਆਦੇਸ਼ ਦੇ ਰਜਿਸਟਰ ਤੋਂ ਹਟਾ ਦਿੱਤਾ ਜਾਵੇਗਾ।" ਕੈਬਨਿਟ ਦਫ਼ਤਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਕੋਈ ਵਿਅਕਤੀ "ਕਿਸੇ ਅਪਰਾਧਿਕ ਅਪਰਾਧ, ਅਜਿਹੇ ਵਿਵਹਾਰ ਦਾ ਦੋਸ਼ੀ ਪਾਇਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਕਿਸੇ ਰੈਗੂਲੇਟਰੀ ਜਾਂ ਪੇਸ਼ੇਵਰ ਸੰਸਥਾ ਦੁਆਰਾ ਉਸ ਦੀ ਨਿੰਦਾ ਕੀਤੀ ਜਾਂਦੀ ਹੈ, ਜਾਂ ਅਜਿਹਾ ਵਿਵਹਾਰ ਕਰਦਾ ਹੈ ਜੋ ਸਨਮਾਨ ਪ੍ਰਣਾਲੀ ਨੂੰ ਬਦਨਾਮ ਕਰਨ ਵਾਲਾ ਮੰਨਿਆ ਜਾਂਦਾ ਹੈ" ਤਾਂ ਉਸ ਦਾ ਸਨਮਾਨ ਵਾਪਸ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: 'ਮੈਂ ਤੁਹਾਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ' ਆਖ ਕੁਹਾੜੀ ਨਾਲ ਵੱਢ 'ਤਾ ਬੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8