ਲੰਡਨ ''ਚ CEC ਗਿਆਨੇਸ਼ ਕੁਮਾਰ ਖ਼ਿਲਾਫ਼ ਵੱਡਾ ਪ੍ਰਦਰਸ਼ਨ, ਪਾਰਲੀਮੈਂਟ ਸਕੁਏਅਰ ''ਚ ਇਕੱਠੇ ਹੋਏ ਸੈਂਕੜੇ ਲੋਕ
Sunday, Oct 18, 2026 - 08:38 AM (IST)
ਲੰਡਨ (ਏਜੰਸੀ) : ਇੰਡੀਅਨ ਓਵਰਸੀਜ਼ ਕਾਂਗਰਸ ਅਤੇ ਬ੍ਰਿਟੇਨ ਸਥਿਤ ਭਾਰਤੀ ਵਿਦਿਆਰਥੀ ਸੰਗਠਨਾਂ ਵੱਲੋਂ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਗਿਆਨੇਸ਼ ਕੁਮਾਰ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਖਿਲਾਫ ਆਯੋਜਿਤ ਪ੍ਰਦਰਸ਼ਨ ’ਚ ਸ਼ਨੀਵਾਰ ਨੂੰ ਲੰਡਨ ਦੇ ‘ਪਾਰਲੀਮੈਂਟ ਸਕੁਏਅਰ’ ’ਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਸੈਂਕੜੇ ਲੋਕ ਇਕੱਠੇ ਹੋਏ।
ਇਹ ਵੀ ਪੜ੍ਹੋ : ਸਾਊਦੀ ਅਰਬ ਦਾ ਵੱਡਾ ਐਕਸ਼ਨ ! 5 ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਾਣੋ ਵਜ੍ਹਾ
‘ਸਟਾਪ ਵੋਟ ਚੋਰੀ’ ਪ੍ਰਦਰਸ਼ਨ ’ਚ ਯੂ-ਟਿਊਬਰ ਧਰੁਵ ਰਾਠੀ ਦੇ ਮੁੱਖ ਬੁਲਾਰੇ ਵਜੋਂ ਪਹੁੰਚਣ ’ਤੇ ਲੋਕਾਂ ਨੇ ਉਨ੍ਹਾਂ ਦਾ ਉਤਸ਼ਾਹ ਵਧਾਇਆ, ਉੱਥੇ ਹੀ ਇਕ ਛੋਟੇ ਸਮੂਹ ਨੇ ‘ਮੋਦੀ, ਮੋਦੀ’ ਦੇ ਨਾਅਰੇ ਲਾਏ। ਮੈਟ੍ਰੋਪਾਲੀਟਨ ਪੁਲਸ ਦੇ ਅਧਿਕਾਰੀਆਂ ਨੇ ਦੋਵਾਂ ਸਮੂਹਾਂ ਨੂੰ ਵੱਖ ਰੱਖਿਆ। ਦੋਵਾਂ ਸਮੂਹਾਂ ਵਿਚਾਲੇ ਤਣਾਅ ਵਧਣ ਲੱਗਾ, ਕਿਉਂਕਿ ਉਹ ਇਕ-ਦੂਜੇ ਦੇ ਨਾਅਰਿਆਂ ਦੀ ਆਵਾਜ਼ ਨੂੰ ਦਬਾਉਣ ਲਈ ਹੋਰ ਤੇਜ਼ ਨਾਅਰੇਬਾਜ਼ੀ ਦੀ ਕੋਸ਼ਿਸ਼ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
