ਅਮਰੀਕਾ ਦੇ ਅਲਾਸਕਾ ''ਚ ਧਰੁਵੀ ਭਾਲੂ ਦੇ ਹਮਲੇ ''ਚ 2 ਲੋਕਾਂ ਦੀ ਮੌਤ

Wednesday, Jan 18, 2023 - 05:22 PM (IST)

ਅਮਰੀਕਾ ਦੇ ਅਲਾਸਕਾ ''ਚ ਧਰੁਵੀ ਭਾਲੂ ਦੇ ਹਮਲੇ ''ਚ 2 ਲੋਕਾਂ ਦੀ ਮੌਤ

ਵੇਲਜ਼ (ਭਾਸ਼ਾ)- ਅਮਰੀਕਾ ਦੇ ਪੱਛਮੀ ਅਲਾਸਕਾ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਇੱਕ ਧਰੁਵੀ ਭਾਲੂ (ਪੋਲਰ ਬੀਅਰ) ਨੇ ਹਮਲਾ ਕਰਕੇ 2 ਲੋਕਾਂ ਨੂੰ ਮਾਰ ਦਿੱਤਾ। ਅਲਾਸਕਾ ਸੂਬੇ ਦੇ ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ। ਅਲਾਸਕਾ ਦੇ ਸੁਰੱਖਿਆ ਬਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਦੁਪਹਿਰ 2:30 ਵਜੇ ਭਾਲੂ ਦੇ ਹਮਲੇ ਬਾਰੇ ਜਾਣਕਾਰੀ ਮਿਲੀ।

ਵੇਲਜ਼ ਦੇ ਸੇਵਾਰਡ ਪ੍ਰਾਇਦੀਪ ਵਿੱਚ ਭਾਲੂ ਨੇ ਇਹ ਹਮਲਾ ਕੀਤਾ। ਸੁਰੱਖਿਆ ਬਲਾਂ ਦੇ ਅਨੁਸਾਰ, ਸ਼ੁਰੂਆਤੀ ਖ਼ਬਰਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਧਰੁਵੀ ਭਾਲੂ ਰਿਹਾਇਸ਼ੀ ਖੇਤਰ ਵਿੱਚ ਦਾਖ਼ਲ ਹੋਇਆ ਅਤੇ ਕਈ ਲੋਕਾਂ 'ਤੇ ਹਮਲਾ ਕੀਤਾ। ਭਾਲੂ ਦੇ ਹਮਲੇ ਵਿੱਚ ਇੱਕ ਲੜਕੀ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇੱਕ ਸਥਾਨਕ ਵਿਅਕਤੀ ਨੇ ਭਾਲੂ ਨੂੰ ਗੋਲੀ ਮਾਰ ਦਿੱਤੀ।


author

cherry

Content Editor

Related News