ਓਂਟਾਰੀਓ ''ਚ ਇਕ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ

07/14/2019 6:11:21 PM

ਓਂਟਾਰੀਓ (ਏਜੰਸੀ)-ਓਂਟਾਰੀਓ ਦੇ ਵਾਵਾ ਕਸਬੇ ਨੇੜੇ ਇਕ ਛੋਟਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਸਵੇਰੇ ਤਕਰੀਬਨ 9 ਵਜੇ ਵਾਪਰਿਆ। ਪੁਲਸ ਨੇ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਸ਼ਨਾਖਤ ਜ਼ਾਹਰ ਨਹੀਂ ਕੀਤੀ ਅਤੇ ਬਣਦੀ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਮਗਰੋਂ ਹੀ ਵਿਸਥਾਰਤ ਵੇਰਵੇ ਮਿਲ ਸਕਣਗੇ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੋਰਡ ਦੇ ਬੁਲਾਰੇ ਅਲੈਕਸ ਫ਼ੌਰਨੀਅਰ ਨੇ ਦੱਸਿਆ ਕਿ ਹਵਾਈ ਜਹਾਜ਼ ਨੇ ਹੌਕ ਲੇਕ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਕੁਝ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ। ਉਨਾਂ ਦੱਸਿਆ ਕਿ ਜਹਾਜ਼ ਨੇ 60 ਕਿਲੋਮੀਟਰ ਉੱਤਰ ਵੱਲ ਓਬਾ ਲੇਕ ਇਲਾਕੇ ਵੱਲ ਜਾਣਾ ਸੀ ਪਰ ਕਿਸੇ ਵੱਡੀ ਸਮੱਸਿਆ ਕਾਰਨ ਪੈਂਡਾ ਤੈਅ ਨਾ ਕਰ ਸਕਿਆ।


Sunny Mehra

Content Editor

Related News