ਅਮਰੀਕਾ ਦੇ ਇਲਿਨੋਇਸ ''ਚ ਗੋਲੀਬਾਰੀ, 2 ਦੀ ਮੌਤ ਤੇ ਇਕ ਜ਼ਖਮੀ

Saturday, Jun 27, 2020 - 03:39 PM (IST)

ਅਮਰੀਕਾ ਦੇ ਇਲਿਨੋਇਸ ''ਚ ਗੋਲੀਬਾਰੀ, 2 ਦੀ ਮੌਤ ਤੇ ਇਕ ਜ਼ਖਮੀ

ਵਾਸ਼ਿੰਗਟਨ -ਅਮਰੀਕਾ ਦੇ ਇਲਿਨੋਇਸ ਸੂਬੇ ਦੀ ਰਾਜਧਾਨੀ ਸਪਰਿੰਗਫੀਲਡ ਵਿਚ ਕੌਫੀ-ਡਿਸਪੈਂਸਰ ਬਣਾਉਣ ਵਾਲੀ ਇਕ ਕੰਪਨੀ ਦੇ ਇਕ ਕਰਮਚਾਰੀ ਨੇ ਪਲਾਂਟ ਵਿਚ ਗੋਲੀਬਾਰੀ ਕੀਤੀ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। 

ਹਮਲਾਵਰ ਮਾਈਕਲ ਕੋਲਿੰਸ ਗੋਲੀ ਚਲਾਉਣ ਦੇ ਬਾਅਦ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਿਆ ਅਤੇ ਬਾਅਦ ਵਿਚ ਗੁਆਂਢ ਦੇ ਕਾਊਂਟੀ ਵਿਚ ਆਪਣੀ ਕਾਰ ਵਿਚ ਮ੍ਰਿਤਕ ਪਾਇਆ ਗਿਆ। ਘਟਨਾ ਵਾਲੇ ਸਥਾਨ ਦੀ ਸਥਿਤੀ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਤਕਰੀਬਨ 11 ਵਜੇ ਬਨ ਓ ਮੈਟਿਕ ਪਲਾਂਟ ਵਿਚ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਸਥਾਨਕ ਮੀਡੀਆ ਨੇ ਸਪਰਿੰਗਫੀਲਡ ਪੁਲਸ ਮੁਖੀ ਕੈਨੀ ਦੇ ਹਵਾਲੇ ਤੋਂ ਦੱਸਿਆ ਕਿ ਜਿਨ੍ਹਾਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿਚੋਂ ਇਕ ਦੀ ਉਮਰ 20 ਅਤੇ ਦੂਜੇ ਦੀ 60 ਸਾਲ ਹੈ। ਇਸ ਦੇ ਇਲਾਵਾ 50 ਸਾਲਾ ਦੀ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਪਾਈ ਗਈ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਗੋਲੀ ਚਲਾਉਣ ਵਾਲਾ ਇਨ੍ਹਾਂ ਤਿੰਨਾਂ ਦਾ ਸਹਿ ਕਰਮਚਾਰੀ ਸੀ।


author

Lalita Mam

Content Editor

Related News