ਲੋੜੀਂਦੀ ਰਿਪੋਟਿੰਗ ਤੋਂ ਵਾਂਝੇ ਰਹੇ ਭਾਈਚਾਰਿਆਂ 'ਤੇ ਕੀਤੇ ਗਏ ਕੰਮਾਂ ਲਈ ਦੋ ਪੱਤਰਕਾਰ 'ਸਨਮਾਨਿਤ'
Thursday, Feb 10, 2022 - 05:16 PM (IST)
ਆਸ ਅਲਟੋਸ (ਭਾਸ਼ਾ): ਅਮਰੀਕਾ ਵਿੱਚ ਦੋ ਸੁਤੰਤਰ ਪੱਤਰਕਾਰਾਂ ਨੂੰ ਉਹਨਾਂ ਭਾਈਚਾਰਿਆਂ ਦੀ ਰਿਪੋਟਿੰਗ ਕਰਨ ਲਈ ਸਾਲ 2022 ਦੇ 'ਅਮਰੀਕਨ ਮੋਜ਼ੈਕ ਜਰਨੇਲਿਜ਼ਮ' ਅਵਾਰਡ ਨਾਲ ਨਵਾਜਿਆ ਗਿਆ ਹੈ, ਜਿਹਨਾਂ ਨੂੰ ਜਾਂ ਤਾਂ ਗਲਤ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜਾਂ ਲੋੜੀਂਦੀ ਰਿਪੋਟਿੰਗ ਨਹੀਂ ਹੋਈ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ। ਕੈਲੀਫੋਰਨੀਆ ਦੇ ਲੌਸ ਅਲਟੋਸ ਵਿੱਚ ਸਥਿਤ ਹੇਇਜਿੰਗ-ਸੀਮੰਸ ਫਾਊਂਡੇਸ਼ਨ ਨੇ ਜੂਲੀਅਨ ਬ੍ਰੇਵ ਨਾਇਸਕੇਟ ਅਤੇ ਰੇਯਾਨ ਕ੍ਰਿਸਟੌਫਰ ਜੋਨਸ ਨੂੰ ਇੱਕ-ਇੱਕ ਲੱਖ ਅਮਰੀਕੀ ਡਾਲਰ ਅਤੇ ਪ੍ਰਮਾਣਿਤ ਪੱਤਰ ਪ੍ਰਦਾਨ ਕੀਤੇ ਗਏ।
ਫਾਊਂਡੇਸ਼ਨ ਨੇ ਕਿਹਾ ਕਿ ਨਾਇਸਕੇਟ ਕੈਨੇਡਾ ਸਥਿਤ ਕੈਨਿਮ ਲੇਕ ਬੈਂਡ ਆਫ ਫਰਸਟ ਨੈਸ਼ਨਸ ਦੇ ਮੈਂਬਰ ਹਨ ਅਤੇ ਅਮਰੀਕੀ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਪੱਤਰਕਾਰ ਹਨ। ਫਾਊਂਡੇਸ਼ਨ ਮੁਤਾਬਕ ਨੌਇਸਕੇਟ ਦੇ ਲੇਖਾਂ ਅਤੇ ਪੌਡਕਾਸਟ ਵਿੱਚ ਮੂਲ ਨਿਵਾਸੀ ਪੁਰਸ਼ਾਂ ਦੇ ਨਜ਼ਰੀਏ ਤੋਂ ਪਿਤ੍ਰਤਵ ਅਤੇ ਬੇਘਰ ਅਸ਼ਵੇਤ ਮਾਵਾਂ ਦੁਆਰਾ ਓਕਲੈਂਡ ਵਿੱਚ ਖਾਲੀ ਕਰਾਏ ਉਹਨਾਂ ਦੇ ਘਰ ਨੂੰ ਮੁੜ ਪ੍ਰਾਪਤ ਕਰਨ ਲਈ ਚਲਾਏ ਗਏ ਅੰਦੋਲਨ ਜਿਹੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨੌਇਸਕੇਟ ਦੇ ਲੇਖਾਂ ਨੂੰ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਦਿ ਨਿਊ ਯਾਰਕਰ ਅਤੇ ਨੈਸ਼ਨਲ ਜਯੋਗਰਾਫਿਕ ਸਮੇਤ ਪ੍ਰਮੁੱਖ ਪ੍ਰਕਾਸ਼ਨਾਂ ਵਿੱਚ ਜਗ੍ਹਾ ਮਿਲ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਸਿੱਖ' ਡਾਕਟਰ ਨੇ ਵਧਾਇਆ ਮਾਣ, ਜੈਨੇਟਿਕਸ ਸੋਸਾਇਟੀ ਆਫ਼ ਅਮਰੀਕਾ ਦਾ ਚੋਟੀ ਦਾ ਇਨਾਮ ਜਿੱਤਿਆ
ਉੱਥੇ ਜੋਨਸ ਇੱਕ ਮੈਕਸੀਕਨ-ਅਮਰੀਕੀ ਫੋਟੋ ਜਰਨਲਿਸਟ ਅਤੇ ਮਾਨਵਵਿਗਿਆਨੀ ਹਨ। ਫਾਊਂਡੇਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਕੈਲੀਫੋਰਨੀਆ, ਨਿਊਯਾਰਕ ਅਤੇ ਹੋਰ ਸਥਾਨਾਂ 'ਤੇ ਪ੍ਰਵਾਸੀਆਂ ਦੇ ਜੀਵਨ, ਮੱਧ ਕੈਲੀਫੋਰਨੀਆ ਵਿੱਚ ਖੇਤੀਬਾੜੀ ਭਾਈਚਾਰਿਆਂ ਅਤੇ ਮੈਕਸੀਕਨ-ਅਮਰੀਕੀ ਖੇਤਰ ਵਿੱਚ ਪਾਦਕ ਪਦਾਰਥਾਂ ਤੋਂ ਉਪਜੇ ਸੰਕਟ ਜਿਹੇ ਮੁੱਦਿਆਂ 'ਤੇ ਰਿਪੋਟਿੰਗ ਕੀਤੀ। ਉਨ੍ਹਾਂ ਦੇ ਲੇਖ ਨਿਊਯਾਰਕ ਟਾਈਮਜ਼, ਅਟਲਾਂਟਿਕ, ਪ੍ਰੋਪਬਲਿਕਾ ਅਤੇ ਗਾਰਡੀਅਨ ਅਖ਼ਬਾਰ ਸਮੇਤ ਵੱਖ-ਵੱਖ ਪ੍ਰਕਾਸ਼ਨਾਂ ਵਿੱਚ ਛਪੇ ਹਨ।