ਅਮਰੀਕਾ ''ਚ ਨਾਜਾਇਜ਼ ਦਾਖਲ ਹੋਣ ''ਤੇ 2 ਭਾਰਤੀ ਫੜੇ
Sunday, Mar 10, 2019 - 01:24 AM (IST)

ਨਿਊਯਾਰਕ— ਅਮਰੀਕਾ ਦੀ ਸਰਹੱਦੀ ਪੈਟਰੋਲਿੰਗ ਟੀਮ ਦੇ ਅਧਿਕਾਰੀਆਂ ਨੇ ਨਾਜਾਇਜ਼ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ 'ਤੇ 2 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਸੀਨਾ ਸਰਹੱਦ 'ਤੇ ਪੈਟਰੋਲਿੰਗ ਟੀਮ ਨੇ ਨਿਊਯਾਰਕ ਦੇ ਹੋਂਗਸਬਰਗ 'ਚ ਇਕ ਸ਼ੱਕੀ ਵਾਹਨ ਨੂੰ ਦੇਖਿਆ, ਜਿਸ 'ਚ ਸਵਾਰ 2 ਭਾਰਤੀਆਂ 'ਤੇ ਦੇਸ਼ 'ਚ ਨਾਜਾਇਜ਼ ਦਾਖਲ ਹੋਣ ਦਾ ਦੋਸ਼ ਲਾਇਆ ਗਿਆ ਹੈ।