ਅਮਰੀਕਾ ''ਚ ਦੋ ਭਾਰਤੀ ਕੰਪਨੀਆਂ ''ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼
Tuesday, Jan 07, 2025 - 11:51 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਦੋ ਭਾਰਤੀ ਕੰਪਨੀਆਂ (ਰਕਸਟਰ ਕੈਮੀਕਲਜ਼ ਅਤੇ ਈਥੋਸ ਕੈਮੀਕਲਜ਼) 'ਤੇ 'ਫੈਂਟਾਨਾਇਲ' ਰਸਾਇਣ ਵੰਡਣ ਅਤੇ ਦਰਾਮਦ ਕਰਨ ਦੀ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਰੈਕਸਟਰ ਕੈਮੀਕਲਜ਼ ਦੇ ਸੰਸਥਾਪਕ ਅਤੇ ਸੀਨੀਅਰ ਐਗਜ਼ੀਕਿਊਟਿਵ ਭਾਵੇਸ਼ ਲਾਠੀਆ ਨੂੰ 4 ਜਨਵਰੀ ਨੂੰ ਨਿਊਯਾਰਕ 'ਚ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਮੈਜਿਸਟ੍ਰੇਟ ਜੱਜ ਜੋਸੇਫ ਏ. ਮਾਰੂਤੋਲੋ ਨੇ ਲਾਠੀਆ ਨੂੰ ਮੁਕੱਦਮੇ ਦੀ ਸੁਣਵਾਈ ਤੱਕ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਜੇਕਰ ਲਾਠੀਆ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 53 ਸਾਲ ਦੀ ਸਜ਼ਾ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ PM ਦੀ ਦੌੜ 'ਚ ਭਾਰਤੀ ਸ਼ਾਮਲ, ਅਨੀਤਾ ਤੇ ਚਾਹਲ ਮੁੱਖ ਦਾਅਵੇਦਾਰ
ਜ਼ਿਕਰਯੋਗ ਹੈ ਕਿ 'ਫੈਂਟਾਨਾਇਲ' ਇੱਕ ਬਹੁਤ ਜ਼ਿਆਦਾ ਨਸ਼ੀਲਾ ਸਿੰਥੈਟਿਕ ਪਦਾਰਥ ਹੈ ਜੋ ਹੈਰੋਇਨ ਨਾਲੋਂ ਲਗਭਗ 50 ਗੁਣਾ ਜ਼ਿਆਦਾ ਅਤੇ ਮੋਰਫਿਨ ਨਾਲੋਂ 100 ਗੁਣਾ ਜ਼ਿਆਦਾ ਤੇਜ਼ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਸ਼ਨੀਵਾਰ ਨੂੰ ਕਿਹਾ, "ਅਸੀਂ ਦੋਸ਼ ਲਗਾਉਂਦੇ ਹਾਂ ਕਿ ਇਨ੍ਹਾਂ ਕੰਪਨੀਆਂ ਅਤੇ ਕੰਪਨੀ ਦੇ ਸੰਸਥਾਪਕਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਭਾਰਤ ਤੋਂ ਸੰਯੁਕਤ ਰਾਜ ਅਤੇ ਮੈਕਸੀਕੋ ਵਿੱਚ 'ਫੈਂਟਾਨਿਲ ਪ੍ਰੀਕਰਸਰ' ਰਸਾਇਣਾਂ ਨੂੰ ਵੰਡਣ ਅਤੇ ਆਯਾਤ ਕਰਨ ਦੀ ਸਾਜ਼ਿਸ਼ ਰਚੀ ਸੀ।" ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਐਨ. ਮੇਅਰਕਾਸ ਨੇ ਕਿਹਾ, "ਅਸੀਂ ਫੈਂਟਾਨਿਲ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ। ਨਾਲ ਹੀ ਸਿੱਧੇ ਤੌਰ 'ਤੇ ਉਨ੍ਹਾਂ ਕੰਪਨੀਆਂ ਅਤੇ ਵਿਅਕਤੀਆਂ ਜਿਵੇਂ ਕਿ ਕਥਿਤ ਵਿਦੇਸ਼ੀ ਰਸਾਇਣਕ ਨਿਰਯਾਤਕਾਂ ਖ਼ਿਲਾਫ਼ ਲੜਾਈ ਲੜਾਂਗੇ ਕਿਉਂਕਿ ਅਮਰੀਕੀਆਂ ਨੂੰ ਮਾਰਨ ਅਤੇ ਭਾਈਚਾਰਿਆਂ ਨੂੰ ਤਬਾਹ ਕਰਨ ਤੋਂ ਗੈਰ-ਕਾਨੂੰਨੀ ਫੈਂਟਾਨਿਲ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਸ ਦਾ ਪਹਿਲੇ ਸਥਾਨ 'ਤੇ ਹੀ ਉਤਪਾਦਨ ਹੋਣ ਤੋਂ ਰੋਕਣਾ ਹੈ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।