ਭਾਰਤੀ ਮੂਲ ਦੀਆਂ ਕੰਪਨੀਆਂ ਨੇ 20 ਫੀਸਦੀ H1B ਵੀਜ਼ਾ ਕੀਤੇ ਹਾਸਲ

Sunday, Jan 05, 2025 - 11:47 PM (IST)

ਭਾਰਤੀ ਮੂਲ ਦੀਆਂ ਕੰਪਨੀਆਂ ਨੇ 20 ਫੀਸਦੀ H1B ਵੀਜ਼ਾ ਕੀਤੇ ਹਾਸਲ

ਨਵੀਂ  ਦਿੱਲੀ (ਭਾਸ਼ਾ) - ਅਮਰੀਕਾ ਦੁਆਰਾ ਜਾਰੀ ਕੀਤੇ ਐੱਚ1ਬੀ ਵੀਜ਼ਾ  ਦਾ ਕਰੀਬ ਇਕ-5ਵਾਂ ਹਿੱਸਾ ਮਤਲਬ 20 ਫੀਸਦੀ ਭਾਰਤੀ ਮੂਲ ਦੀ ਤਕਨੀਕੀ ਕੰਪਨੀਆਂ ਨੇ  ਹਾਸਲ ਕੀਤਾ ਹੈ। ਐੱਚ1ਬੀ ਵੀਜ਼ਾ ਹਾਸਲ ਕਰਨ ’ਚ ਇਨਫੋਸਿਸ ਅਤੇ ਟਾਟਾ ਕੰਸਲਟੈਂਸੀ  ਸਰਵਿਸਿਜ਼ (ਟੀ. ਸੀ. ਐੱਸ.) ਸਭ ਤੋਂ ਅੱਗੇ ਰਹੀਆਂ ਹਨ।  ਅਮਰੀਕੀ ਇਮੀਗ੍ਰੇਸ਼ਨ ਵਿਭਾਗ   ਦੇ ਅੰਕੜਿਆਂ  ਦੇ ਵਿਸ਼ਲੇਸ਼ਣ ਤੋਂ ਇਹ ਸਿੱਟਾ ਕੱਢਿਆ ਗਿਆ ਹੈ। 
 
ਅਮਰੀਕੀ ਨਾਗਰਿਕਤਾ  ਅਤੇ ਇਮੀਗ੍ਰੇਸ਼ਨ ਸੇਵਾਵਾਂ  ਦੇ ਅੰਕੜਿਆਂ ਅਨੁਸਾਰ, ਅਪ੍ਰੈਲ-ਸਤੰਬਰ, 2024 ਦੀ  ਮਿਆਦ ’ਚ ਵੱਖ-ਵੱਖ ਇੰਪਲਾਇਰਜ਼ ਨੂੰ ਜਾਰੀ ਕੀਤੇ ਗਏ ਕੁਲ 1.3 ਲੱਖ ਐੱਚ1ਬੀ ਵੀਜ਼ਾ ’ਚੋਂ  ਲੱਗਭਗ 24,766 ਵੀਜ਼ਾ ਭਾਰਤੀ ਮੂਲ ਦੀਆਂ ਕੰਪਨੀਆਂ ਨੂੰ ਜਾਰੀ ਕੀਤੇ ਗਏ। 

ਇਨ੍ਹਾਂ ’ਚੋਂ ਇਨਫੋਸਿਸ ਨੇ 8,140 ਲਾਭਪਾਤਰੀਆਂ  ਦੇ ਨਾਲ ਮੋਹਰੀ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਟੀ. ਸੀ. ਐੱਸ. (5,274) ਅਤੇ ਐੱਚ. ਸੀ. ਐੱਲ. ਅਮਰੀਕਾ  (2,953) ਦਾ ਸਥਾਨ ਰਿਹਾ। ਐਮਾਜ਼ੋਨ ਕਾਮ ਸਰਵਿਸਿਜ਼ ਐੱਲ. ਐੱਲ. ਸੀ. ਤੋਂ ਬਾਅਦ ਇਨਫੋਸਿਸ ਇਹ ਵੀਜ਼ਾ ਹਾਸਲ ਕਰਨ ’ਚ ਦੂਜੇ ਸਥਾਨ ’ਤੇ ਰਹੀ। ਐਮਾਜ਼ੋਨ ਕਾਮ ਸਰਵਿਸਿਜ਼ ਨੇ 9,265 ਐੱਚ1ਬੀ ਵੀਜ਼ਾ ਹਾਸਲ ਕੀਤੇ। ਕਾਗਨੀਜੈਂਟ ਇਸ ਸੂਚੀ ’ਚ 6,321 ਵੀਜ਼ੇ ਦੇ ਨਾਲ ਤੀਜੇ ਸਥਾਨ ’ਤੇ ਰਹੀ। 


author

Inder Prajapati

Content Editor

Related News