ਦੱਖਣੀ-ਪੱਛਮੀ ਪਾਕਿਸਤਾਨ ''ਚ ਦੋ ਸੁੰਨੀ ਇਮਾਮਾਂ ਦਾ ਕਤਲ

Saturday, Aug 17, 2019 - 07:00 PM (IST)

ਦੱਖਣੀ-ਪੱਛਮੀ ਪਾਕਿਸਤਾਨ ''ਚ ਦੋ ਸੁੰਨੀ ਇਮਾਮਾਂ ਦਾ ਕਤਲ

ਕਵੇਟਾ— ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਕਵੇਟਾ 'ਚ ਦੋ ਦਿਨਾਂ 'ਚ ਦੋ ਸੁੰਨੀ ਇਮਾਮਾਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਕੁਚਲਾਕ 'ਚ ਜਿਥੇ ਸ਼ਨੀਵਾਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਥੇ ਇਕ ਪੁਲਸ ਅਧਿਕਾਰੀ ਸ਼ਫਕਤ ਮਹਿਮੂਦ ਨੇ ਦੱਸਿਆ ਕਿ ਮੁਹੰਮਦ ਅਜਾਮ ਦੀ ਕਿਰਿਆਨੇ ਦੀ ਦੁਕਾਨ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ ਗਈ। ਉਥੇ ਹੀ ਸ਼ੁੱਕਰਵਾਰ ਨੂੰ ਮਸਜਿਦ 'ਚ ਇਮਾਮ ਦੀ ਲਕੜੀ ਦੀ ਕੁਰਸੀ ਦੇ ਪਿੱਛੇ ਬੰਬ ਲਗਾ ਕੇ ਧਮਾਕੇ ਨੂੰ ਅੰਜਾਮ ਦਿੱਤਾ ਗਿਆ। ਇਸ ਹਮਲੇ 'ਚ ਇਮਾਮ ਤੇ ਤਿੰੰਨ ਨਮਾਜ਼ੀਆਂ ਦੀ ਮੌਤ ਹੋ ਗਈ ਸੀ ਤੇ 20 ਹੋਰ ਜ਼ਖਮੀ ਹੋ ਗਏ ਸਨ।

ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ 'ਚ ਹਾਲਾਤ ਜ਼ਿਆਦਾ ਖਰਾਬ ਹਨ। ਇਸਲਾਮਿਕ ਅੱਤਵਾਦੀ ਵੀ ਇਥੇ ਸਰਗਰਮ ਹਨ। ਹਾਲ ਹੀ 'ਚ ਸੁੰਨੀ ਅੱਤਵਾਦੀ ਸਮੂਹ ਨੇ ਸ਼ਿਆ 'ਤੇ ਕਈ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਹਾਲ ਦੇ ਹਮਲਿਆਂ ਦੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।


author

Baljit Singh

Content Editor

Related News