ਅਮਰੀਕਾ ''ਚ ਗੋਲੀਬਾਰੀ ਦੌਰਾਨ ਦੋ ਪੁਲਸ ਕਰਮਚਾਰੀਆਂ ਦੀ ਮੌਤ

Monday, Jan 20, 2020 - 09:02 AM (IST)

ਅਮਰੀਕਾ ''ਚ ਗੋਲੀਬਾਰੀ ਦੌਰਾਨ ਦੋ ਪੁਲਸ ਕਰਮਚਾਰੀਆਂ ਦੀ ਮੌਤ

ਹੋਨੋਲੁਲੂ— ਅਮਰੀਕਾ ਦੇ ਹੋਨੋਲੁਲੂ 'ਚ ਐਤਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ 'ਚ ਦੋ ਪੁਲਸਕਰਮਚਾਰੀਆਂ ਦੀ ਮੌਤ ਹੋ ਗਈ । ਯੂ. ਐੱਸ. ਮੀਡਿਆ ਮੁਤਾਬਕ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਹੋਨੋਲੁਲੂ ਦੇ ਵਾਇਕਿਕਿ ਇਲਾਕੇ 'ਚ ਪੁਲਸ ਕਰਮਚਾਰੀਆਂ ਦੀ ਇੱਕ ਬਦਮਾਸ਼ ਨਾਲ ਝੜਪ ਹੋ ਰਹੀ ਸੀ ਅਤੇ ਦੋਹਾਂ ਪਾਸਿਓਂ ਗੋਲੀਬਾਰੀ ਹੋ ਰਹੀ ਸੀ ।

ਇਸ ਗੋਲੀਬਾਰੀ 'ਚ ਪੁਲਸ ਦੇ ਦੋ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ । ਪੁਲਸ ਦੀ ਬਦਮਾਸ਼ ਨਾਲ ਲੰਬੇ ਸਮੇਂ ਤਕ ਝੜਪ ਜਾਰੀ ਰਹੀ ਅਤੇ ਲੋਕਾਂ ਨੇ 20 ਤੋਂ ਵਧੇਰੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਸ ਲਈ ਘਟਨਾ ਸਥਾਨ ਦੇ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ ਗਿਆ। ਇਕ ਘਰ ਕੋਲ ਅੱਗ ਲੱਗ ਗਈ ਸੀ, ਜਿਸ ਨੂੰ ਬੁਝਾਉਣ ਲਈ ਕਰਮਚਾਰੀ ਲੱਗੇ ਹੋਏ ਸਨ। ਇਸ ਦੇ ਇਲਾਵਾ ਹੋਨੋਲੁਲੂ ਦੇ ਮੇਅਰ ਆਫਿਸ ਵਲੋਂ ਦੋਹਾਂ ਪੁਲਸ ਕਰਮਚਾਰੀਆਂ ਦੀ ਮੌਤ ਦੀ ਆਧਿਕਾਰਿਕ ਪੁਸ਼ਟੀ ਵੀ ਕੀਤੀ ਗਈ ਹੈ । ਹਾਲਾਂਕਿ ਪੁਲਸ ਬੁਲਾਰੇ ਵਲੋਂ ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਲਈ ਅਜੇ ਇਹ ਦੱਸ ਸਕਣਾ ਬੇਹੱਦ ਮੁਸ਼ਕਲ ਹੈ ਕਿ ਬਦਮਾਸ਼ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ?

ਮੇਅਰ ਨੇ ਜਤਾਈ ਹਮਦਰਦੀ—
ਹੋਨੋਲੁਲੂ ਦੇ ਮੇਅਰ ਦਫਤਰ ਵਲੋਂ ਜਾਰੀ ਬਿਆਨ 'ਚ ਮ੍ਰਿਤਕ ਪੁਲਸਕਰਮਚਾਰੀਆਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਹਮਦਰਦੀ ਸਾਂਝੀ ਕੀਤੀ ਹੈ। ਟਵਿੱਟਰ 'ਤੇ ਜਾਰੀ ਬਿਆਨ 'ਚ ਮੇਅਰ ਕਿਰਕ ਕਾਡਵੇਲ ਨੇ ਕਿਹਾ ਕਿ ਮੈਂ ਦੋਹਾਂ ਮ੍ਰਿਤਕ ਅਧਿਕਾਰੀਆਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ-ਨਾਲ ਪੂਰੇ ਹੋਨੋਲੁਲੂ ਪੁਲਸ ਵਿਭਾਗ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਹਾਂ।


Related News