ਈਰਾਨ ’ਚ 2 ਸਮਲਿੰਗੀ ਨੌਜਵਾਨਾਂ ਨੂੰ ਦਿੱਤੀ ਗਈ ਫਾਂਸੀ

Tuesday, Feb 01, 2022 - 05:43 PM (IST)

ਈਰਾਨ ’ਚ 2 ਸਮਲਿੰਗੀ ਨੌਜਵਾਨਾਂ ਨੂੰ ਦਿੱਤੀ ਗਈ ਫਾਂਸੀ

ਦੁਬਈ (ਭਾਸ਼ਾ)- ਈਰਾਨ ਵਿਚ ਉਨ੍ਹਾਂ 2 ਸਮਲਿੰਗੀ ਨੌਜਵਾਨਾਂ ਨੂੰ ਫਾਂਸੀ ਦੇ ਦਿੱਤੀ ਗਈ, ਜੋ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬੀਤੇ 6 ਸਾਲਾਂ ਤੋਂ ਜੇਲ੍ਹ ਵਿਚ ਬੰਦ ਸਨ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ। ਸਮਲਿੰਗੀ, ਲਿੰਗੀ ਅਤੇ ਟਰਾਂਸਜੈਂਡਰ ਲੋਕਾਂ ਲਈ ਦੁਨੀਆ ਦੇ ਸਭ ਤੋਂ ਵੱਧ ਦਮਨਕਾਰੀ ਦੇਸ਼ਾਂ ਵਿਚੋਂ ਇਕ ਮੰਨੇ ਜਾਣ ਵਾਲੇ ਈਰਾਨ ਵਿਚ ਸਮਲਿੰਗਤਾ ਅਪਰਾਧ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ, ਨੌਜਵਾਨ ਨੇ 16 ਸਕਿੰਟਾਂ ਲਈ ਉਤਾਰਿਆ ਸੀ ਮਾਸਕ, ਹੋਇਆ 2 ਲੱਖ ਰੁਪਏ ਜੁਰਮਾਨਾ

ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ੀ ਏਜੰਸੀ ਵੱਲੋਂ ਐਤਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਫਾਂਸੀ ਦਿੱਤੇ ਗਏ 2 ਨੌਜਵਾਨਾਂ ਦੀ ਪਛਾਣ ਮੇਹਰਦਾਦ ਕਰੀਮਪੁਰ ਅਤੇ ਫਰੀਦ ਮੁਹੰਮਦੀ ਵਜੋਂ ਹੋਈ ਹੈ। ਰਿਪੋਰਟ ਦੇ ਅਨੁਸਾਰ, ਦੋਵਾਂ ਨੌਜਵਾਨਾਂ ਨੂੰ ‘ਦੋ ਆਦਮੀਆਂ ਨੂੰ ਜਿਨਸੀ ਸਬੰਧ ਬਣਾਉਣ ਲਈ ਮਜ਼ਬੂਰ ਕਰਨ’ ਦੇ ਜੁਰਮ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਰਾਜਧਾਨੀ ਤਹਿਰਾਨ ਤੋਂ ਲਗਭਗ 500 ਕਿਲੋਮੀਟਰ ’ਤੇ ਸਥਿਤ ਮਰਾਗੇ ਸ਼ਹਿਰ ਦੀ ਇਕ ਜੇਲ੍ਹ ਵਿਚ ਫਾਂਸੀ ਦਿੱਤੀ ਗਈ।

ਇਹ ਵੀ ਪੜ੍ਹੋ: ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ

ਮਨੁੱਖੀ ਅਧਿਕਾਰ ਸਮੂਹ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਵਿਚ ਮਰਾਗੇ ਵਿਚ 2 ਨੌਜਵਾਨਾਂ ਨੂੰ ਇਸੇ ਅਪਰਾਧ ਲਈ ਫਾਂਸੀ ਦਿੱਤੀ ਗਈ ਸੀ। ਸਮੂਹ ਅਨੁਸਾਰ ਪਿਛਲੇ ਸਾਲ ਈਰਾਨ ਵਿਚ ਕੁੱਲ 299 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਇਨ੍ਹਾਂ ਵਿਚੋਂ ਚਾਰ ਦੋਸ਼ੀ ਅਜਿਹੇ ਸਨ, ਜਿਨ੍ਹਾਂ ਨੂੰ ਛੋਟੀ ਉਮਰ ਵਿਚ ਕੀਤੇ ਅਪਰਾਧਾਂ ਲਈ ਸਜ਼ਾ ਸੁਣਾਈ ਗਈ ਸੀ। ਈਰਾਨੀ ਕਾਨੂੰਨ ਤਹਿਤ ਜਿਨਸੀ ਸ਼ੋਸ਼ਣ, ਬਲਾਤਕਾਰ, ਹਥਿਆਰਬੰਦ ਲੁੱਟ ਅਤੇ ਕਤਲ ਅਜਿਹੇ ਅਪਰਾਧਾਂ ਵਿਚ ਸ਼ਾਮਲ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News