ਇਟਲੀ ''ਚ ਦਰਦਨਾਕ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਕਾਰਨ 2 ਦੀ ਮੌਤ 25 ਲੋਕ ਜ਼ਖ਼ਮੀ

Saturday, Sep 16, 2023 - 01:51 PM (IST)

ਇਟਲੀ ''ਚ ਦਰਦਨਾਕ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਕਾਰਨ 2 ਦੀ ਮੌਤ 25 ਲੋਕ ਜ਼ਖ਼ਮੀ

ਰੋਮ- ਇਟਲੀ 'ਚ ਰੋਮ ਦੇ ਉੱਤਰੀ ਖੇਤਰ 'ਚ ਵਾਹਨਾਂ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਬੱਸ ਕੰਪਨੀ ਪੈਟੀ ਟੂਰਜ਼ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਦਰਮਿਆਨੀ ਰਾਤ 12:30 ਵਜੇ ਉਸ ਸਮੇਂ ਹੋਇਆ ਜਦੋਂ ਬੱਸ ਦੱਖਣੀ ਇਤਾਲਵੀ ਦੀਪ ਸਿਸਿਲੀ ਤੋਂ ਉੱਤਰੀ ਪੀਡਮੋਂਟ ਖੇਤਰ 'ਚ ਜਾ ਰਹੀ ਸੀ। ਇਸੇ ਦੌਰਾਨ ਬੱਸ ਸਾਹਮਣਿਓਂ ਆ ਰਹੇ ਇਕ ਟਰੱਕ ਨਾਲ ਟਕਰਾਅ ਗਈ। ਇਸ ਵਿਚ ਦੋ ਡਰਾਈਵਰਾਂ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਬੱਸ 'ਚ ਪ੍ਰਵਾਸੀ ਸਵਾਰ ਸਨ ਜੋ ਸ਼ਰਣ ਲੈਣ ਲਈ ਜਾ ਰਹੇ ਸਨ। ਇਸ ਹਫਤੇ ਦੀ ਸ਼ੁਰੂਆਤ 'ਚ 24 ਘੰਟਿਆਂ ਦੌਰਾਨ ਲਗਭਗ 6,800 ਪ੍ਰਵਾਸੀ ਪਹੁੰਚੇ, ਜਿਸ ਨਾਲ ਇਕ ਦਿਨ ਵਿਚ ਸਭ ਤੋਂ ਵੱਧ ਪ੍ਰਵਾਸੀਆਂ ਦੀ ਆਮਦ ਦਾ ਰਿਕਾਰਡ ਬਣ ਗਿਆ ਹੈ। 


author

Rakesh

Content Editor

Related News