ਬ੍ਰਾਜ਼ੀਲ ''ਚ ਕੋਰੋਨਾ ਦੇ 2 ਵੱਖ-ਵੱਖ ਵੈਰੀਐਂਟਸ ਦੀ ਹੋਈ ਪੁਸ਼ਟੀ
Friday, Jan 29, 2021 - 09:25 PM (IST)
ਬ੍ਰਾਸੀਲੀਆ-ਬ੍ਰਾਜ਼ੀਲ 'ਚ ਇਕ ਹੀ ਸਮੇਂ 'ਚ ਕੋਰੋਨਾ ਦੇ ਦੋ ਵੱਖ-ਵੱਖ ਵੈਰੀਐਂਟਸ ਨਾਲ ਇਨਫੈਕਟਿਡ ਮਰੀਜ਼ਾਂ ਦਾ ਪਤਾ ਲੱਗਿਆ ਹੈ। ਖੋਜ 'ਚ ਇਹ ਵੀ ਪਤਾ ਚੱਲਿਆ ਹੈ ਕਿ ਇਸ ਵੇਲੇ ਬ੍ਰਾਜ਼ੀਲ ਦੇ ਦੱਖਣੀ ਰੀਓ ਗ੍ਰਾਂਡ ਡੋ ਸੁਲ ਸੂਬੇ 'ਚ ਕੋਰੋਨਾ ਦੇ ਘਟੋ-ਘੱਟ ਪੰਜ ਵੱਖ-ਵੱਖ ਵੈਰੀਐਂਟਸ ਦਾ ਇਨਫੈਕਸ਼ਨ ਫੈਲਿਆ ਹੋਇਆ ਹੈ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਈ.ਐੱਫ.ਈ. ਸਮਾਚਾਰ ਏਜੰਸੀ ਨੇ ਨੈਸ਼ਨਲ ਲੈਬੋਰੇਟਰੀ ਫਾਰ ਸਾਇੰਟਿਫਿਕ ਕੰਪਿਊਟਿੰਗ (ਐੱਨ.ਸੀ.ਸੀ.ਸੀ.) ਦੇ ਖੋਜ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੋ ਲੋਕਾਂ ਦੇ ਕੋਰੋਨਾ ਦੇ ਦੋ ਵੱਖ-ਵੱਖ ਵੈਰੀਐਂਟਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਜਿਸ 'ਚ ਇਕ ਵੈਰੀਐਂਟ ਦਾ ਪਹਿਲੇ ਦੱਖਣੀ ਅਫਰੀਕਾ 'ਚ ਪਤਾ ਚੱਲਿਆ ਸੀ। ਨਵੰਬਰ 2020 'ਚ ਦੱਖਣੀ ਅਫਰੀਕਾ 'ਚ ਇਨ੍ਹਾਂ ਮਰੀਜ਼ਾਂ 'ਚ ਕੋਰੋਨਾ ਦੇ ਹਲਕੇ ਅਤੇ ਮੱਧ ਲੱਛਣ ਦਿਖੇ, ਹਾਲਾਂਕਿ ਉਹ ਹਸਪਤਾਲ 'ਚ ਦਾਖਲ ਹੋਏ ਬਿਨਾਂ ਹੀ ਠੀਕ ਹੋ ਗਏ ਸਨ।
ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।