ਅਮਰੀਕਾ ਦੇ ਪਿਟਸਬਰਗ ''ਚ ਗੋਲੀਬਾਰੀ, 2 ਦੀ ਮੌਤ ਤੇ ਕਈ ਜ਼ਖਮੀ

Sunday, Apr 17, 2022 - 06:43 PM (IST)

ਪਿਟਸਬਰਗ-ਅਮਰੀਕੀ ਸੂਬਾ ਪੈਨਸੀਲਵੇਨੀਆ ਦੇ ਪਿਟਸਬਰਗ 'ਚ ਐਤਵਾਰ ਤੜਕੇ ਪਾਰਟੀ 'ਚ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਿਟਸਬਰਗ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਸ਼ਹਿਰ 'ਚ ਕਿਰਾਏ 'ਤੇ ਲਏ ਗਏ ਇਕ ਸਥਾਨ 'ਤੇ ਰਾਤ ਕਰੀਬ 12:30 ਵਜੇ ਗੋਲੀਬਾਰੀ ਹੋਈ।

ਇਹ ਵੀ ਪੜ੍ਹੋ : ਬਾਈਡੇਨ ਜੋੜੇ ਨੇ ਕੀਤੀ 6,10,702 ਡਾਲਰ ਦੀ ਕਮਾਈ, 24.6 ਫ਼ੀਸਦੀ ਹਿੱਸੇ ਦਾ ਟੈਕਸ ਵਜੋਂ ਕੀਤਾ ਭੁਗਤਾਨ

ਘਟਨਾ ਦੇ ਸਮੇਂ ਉਥੇ 200 ਤੋਂ ਜ਼ਿਆਦਾ ਲੋਕ ਮੌਜੂਦ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਬਾਲਗ ਸਨ। ਪੁਲਸ ਨੇ ਕਿਹਾ ਕਿ ਜ਼ਖਮੀ ਹੋਏ ਕਈ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ 11 ਲੋਕ ਗੋਲੀਆਂ ਨਾਲ ਜ਼ਖਮੀ ਹੋਏ ਹਨ। ਪੁਲਸ ਨੇ ਦੱਸਿਆ ਕਿ ਘਟਨਾ 'ਚ ਦੋ ਲੋਕਾਂ ਦੀ ਹਸਪਤਾਲ 'ਚ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਤਮ ਕਰ ਕੇ ਪੈਸਾ ਬਚਾਵਾਂਗੇ : ਕੇਜਰੀਵਾਲ

ਪੁਲਸ ਨੇ ਕਿਹਾ ਕਿ ਜਦ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਲੋਕ ਉਥੋਂ ਭੱਜ ਰਹੇ ਸਨ। ਕੁਝ ਲੋਕਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। 'ਡਬਲਯੂ.ਟੀ.ਏ.ਈ. ਟੀ.ਵੀ.' ਮੁਤਾਬਕ ਪੁਲਸ ਨੇ ਕਿਹਾ ਕਿ 50 ਰਾਊਂਡ ਅੰਦਰ ਅਤੇ ਕਈ ਰਾਊਂਡ ਬਾਹਰ ਗੋਲੀਬਾਰੀ ਹੋਈ। ਘਟਨਾ ਵਾਲੀ ਥਾਂ ਤੋਂ ਰਾਈਫ਼ਲ ਅਤੇ ਪਿਸਤੌਲ ਦੇ ਖਾਲ੍ਹੀ ਕਾਰਤੂਸ ਮਿਲੇ ਹਨ। ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦੇ ਸ਼ੱਕੀਆਂ ਦਾ ਪਤਾ ਅਜੇ ਨਹੀਂ ਚੱਲ ਪਾਇਆ ਹੈ।

ਇਹ ਵੀ ਪੜ੍ਹੋ : ਸ਼ੋਭਾ ਯਾਤਰਾ 'ਚ ਹਿੰਸਾ ਨੂੰ ਲੈ ਕੇ ਅਮਿਤ ਸ਼ਾਹ ਨੇ ਕਮਿਸ਼ਨਰ ਅਸਥਾਨਾ ਨਾਲ ਕੀਤੀ ਗੱਲਬਾਤ, ਦਿੱਤੇ ਇਹ ਹੁਕਮ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News