ਟੈਕਸਾਸ ''ਚ ਰੇਸ ਦੌਰਾਨ ਦਰਸ਼ਕਾਂ ''ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ

Monday, Oct 25, 2021 - 12:12 AM (IST)

ਟੈਕਸਾਸ ''ਚ ਰੇਸ ਦੌਰਾਨ ਦਰਸ਼ਕਾਂ ''ਤੇ ਚੜ੍ਹੀ ਕਾਰ, ਦੋ ਬੱਚਿਆਂ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਟੈਕਸਾਸ 'ਚ ਡਰੈਗ ਰੇਸਿੰਗ ਈਵੈਂਟ 'ਚ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਦਰਸ਼ਕਾਂ 'ਤੇ ਚੜ੍ਹ ਗਈ ਜਿਸ ਕਰਕੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਵੀ ਹੋ ਗਏ। ਇਹ ਹਾਦਸਾ ਦੁਪਹਿਰ 3:20 ਵਜੇ ਏਅਰਪੋਰਟ ਰੇਸ ਵਾਰਜ਼ 2 ਨਾਂ ਦੇ ਸਮਾਗਮ 'ਚ ਹੋਇਆ ਜੋ ਕਿ ਸਾਨ ਐਂਟੋਨੀਓ ਦੇ ਉੱਤਰ-ਪੱਛਮ 'ਚ ਕੇਰਵਿਲੇ-ਕੇਰ ਕਾਉਂਟੀ ਏਅਰਪੋਰਟ 'ਤੇ ਆਯੋਜਿਤ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਪਾਕਿ ਦੇ ਕਬਾਇਲੀ ਇਲਾਕੇ 'ਚ ਦੋ ਧਿਰਾਂ 'ਚ ਹੋਈ ਝੜਪ, 10 ਦੀ ਮੌਤ

ਕੇਰਵਿਲੇ ਪੁਲਸ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਇੱਕ ਦੌੜ 'ਚ ਹਿੱਸਾ ਲੈ ਰਹੀ ਇੱਕ ਕਾਰ ਰਨਵੇਅ ਤੋਂ ਬਾਹਰ ਚਲੀ ਗਈ ਅਤੇ ਕਈ ਪਾਰਕ ਕੀਤੇ ਵਾਹਨਾਂ ਅਤੇ ਰੇਸ ਨੂੰ ਵੇਖ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇੱਕ 8 ਸਾਲਾ ਅਤੇ 6 ਸਾਲਾ ਲੜਕੇ ਦੀ ਮੌਤ ਹੋ ਗਈ। ਕੇਰਵਿਲੇ ਪੁਲਸ ਦੇ ਅਨੁਸਾਰ, ਦੋ ਮੌਤਾਂ ਤੋਂ ਇਲਾਵਾ, ਚਾਰ ਲੋਕਾਂ ਨੂੰ ਆਸਟਿਨ, ਸਾਨ ਐਂਟੋਨੀਓ 'ਚ ਨੇੜਲੀਆਂ ਮੈਡੀਕਲ ਸਹੂਲਤਾਂ ਲਈ ਏਅਰਲਿਫਟ ਕੀਤਾ ਗਿਆ।  34 ਸਾਲਾ ਕਾਰ ਡਰਾਈਵਰ ਨੂੰ ਵੀ ਸਾਨ ਐਂਟੋਨੀਓ ਮੈਡੀਕਲ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਕੇਰਵਿਲੇ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਅਮਰੀਕਾ : ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਜੰਗਲ 'ਚ ਦੱਬੀ ਹੋਈ ਮਿਲੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News