ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਨਾਲ ਜੁੜੀ ਨਸਲੀ ਵੀਡੀਓ ਦੇ ਮਾਮਲੇ ’ਚ 2 ਲੋਕਾਂ ਖ਼ਿਲਾਫ਼ ਜਾਂਚ ਸ਼ੁਰੂ

Thursday, Jun 10, 2021 - 11:53 AM (IST)

ਲੰਡਨ (ਭਾਸ਼ਾ) : ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਇਕ ਨਸਲਵਾਦੀ ਸੋਸ਼ਲ ਮੀਡੀਆ ਵੀਡੀਓ ਦੇ ਸਬੰਧ ਵਿਚ 2 ਲੋਕਾਂ ’ਤੇ ਬੁੱਧਵਾਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ ਗਈ। ਬ੍ਰਿਟੇਨ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਨੇ ਕਿਹਾ ਕਿ 28 ਸਾਲਾ ਜੈਕ ਹੈਂਡਰਸਨ ਅਤੇ 26 ਸਾਲਾ ਰੌਬਰਟ ਕਮਿੰਗ ’ਤੇ ਇਸ ਸਾਲ ਜਨਵਰੀ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਣਾਈ ਗਈ ਵੀਡੀਓ ਦੇ ਬਾਰੇ ਵਿਚ ਸ਼ਿਕਾਇਤ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

ਦੋਵਾਂ ਨੂੰ 29 ਮਈ ਨੂੰ ਅਦਾਲਤ ਵਿਚ ਤਲਬ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ 29 ਜੂਨ ਨੂੰ ਇੰਗਲੈਂਡ ਦੇ ਈਸਡ ਮਿਡਲੈਂਡ ਰੀਜ਼ਨ ਵਿਚ ਨਾਟਿੰਘਮਸ਼ਾਇਰ ਦੀ ਮੈਨਸਫੀਲਡ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਣਾ ਹੈ। ਅਧਿਕਾਰੀ ਜੈਨੀ ਸਮਿਥ ਨੇ ਕਿਹਾ, ‘ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨਦੇ ਹੋਏ ਵੀਡੀਓ ਬਣਾਉਣ ਅਤੇ ਜਨਵਰੀ 2021 ਵਿਚ ਸੋਸ਼ਲ ਮੀਡੀਆ ’ਤੇ ਪਾਉਣ ਦੇ ਸਬੰਧ ਵਿਚ ਸ਼ਿਕਾਇਤਾਂ ਦੇ ਬਾਅਦ ਸੀ.ਪੀ.ਅੇਸ. ਨੇ ਨਾਟਿੰਘਮਸ਼ਾਇਰ ਪੁਲਸ ਨੂੰ ਦੋਵਾਂ ਦੋਸ਼ੀਆਂ ’ਤੇ ਬੇਹੱਦ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਦਰਜ ਕਰਨ ਲਈ ਕਿਹਾ ਗਿਆ ਹੈ।’


cherry

Content Editor

Related News