ਪਾਕਿਸਤਾਨੀ ਸੰਸਦ ਭਵਨ 'ਚ ਭੋਜਨ 'ਚ ਕਾਕਰੋਚ ਪਾਏ ਜਾਣ ਤੋਂ ਬਾਅਦ ਦੋ ਕੈਫੇਟੇਰੀਆ ਸੀਲ

Sunday, Jul 31, 2022 - 09:57 PM (IST)

ਪਾਕਿਸਤਾਨੀ ਸੰਸਦ ਭਵਨ 'ਚ ਭੋਜਨ 'ਚ ਕਾਕਰੋਚ ਪਾਏ ਜਾਣ ਤੋਂ ਬਾਅਦ ਦੋ ਕੈਫੇਟੇਰੀਆ ਸੀਲ

ਇਸਲਾਮਾਬਾਦ-ਪਾਕਿਸਤਾਨ ਦੇ ਸੰਸਦ ਭਵਨ 'ਚ ਸਥਿਤ ਦੋ ਕੈਫੇਰੇਟੀਆ 'ਚ ਪਰੋਸੇ ਗਏ ਭੋਜਨ 'ਚ ਕਾਕਰੋਚ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ। ਸੰਸਦ ਮੈਂਬਰਾਂ ਨੇ ਖਾਣੇ 'ਚ ਕਾਕਰੋਚ ਮਿਲਣ ਤੋਂ ਬਾਅਦ ਸ਼ਿਕਾਇਕ ਕੀਤੀ ਸੀ। 'ਸਮਾ ਟੀ.ਵੀ.' ਦੀ ਸ਼ਨੀਵਾਰ ਨੂੰ ਆਈ ਇਕ ਖਬਰ ਮੁਤਾਬਕ, ਇਸਲਾਮਾਬਾਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਵੱਲੋਂ ਗੰਦਗੀ ਭਰੇ ਮਾਹੌਲ 'ਚ ਭੋਜਨ ਪਰੋਸੇ ਜਾਣ ਦੀਆਂ ਕਈ ਸ਼ਿਕਾਈਤਾਂ ਮਿਲਣ ਤੋਂ ਬਾਅਦ ਸੰਸਦ ਭਵਨ 'ਚ ਦੋ ਕੈਫੇਟੇਰੀਆ 'ਚ ਛਾਪੇ ਮਾਰੇ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਇਸ 'ਚ ਕਿਹਾ ਗਿਆ ਹੈ ਕਿ ਸੰਸਦ ਮੈਂਬਰਾਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਪਰੋਸੇ ਗਏ ਭੋਜਨ 'ਚ ਕਾਕਰੋਚ ਪਾਏ ਗਏ ਹਨ। ਖਬਰ ਮੁਤਾਬਕ, ਜਾਂਚ ਦੌਰਾਨ ਅਧਿਆਪਕਾਂ ਨੂੰ ਖਾਣ-ਪੀਣ ਦੀ ਥਾਂ 'ਤੇ ਕੀੜੇ-ਮਕੌੜੇ ਮਿਲੇ ਅਤੇ ਰਸੋਈ 'ਚ ਗੰਦਗੀ ਦਿਖੀ ਜਿਸ ਤੋਂ ਬਾਅਦ ਖਰਾਬ ਸਥਿਤੀਆਂ ਕਾਰਨ ਇਨ੍ਹਾਂ ਕੈਫੈਟੇਰੀਆ ਤੋਂ ਭੋਜਨ ਮੰਗਵਾਉਣਾ ਬੰਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਸੰਸਦ ਭਵਨ ਦੇ ਕੈਫੇਟੇਰੀਆ 'ਚ ਇਹ ਘਟਨਾਵਾਂ ਦੀ ਕੋਈ ਨਵੀਂ ਗੱਲ ਨਹੀਂ ਹੈ। 2014 'ਚ ਇਨ੍ਹਾਂ 'ਚੋਂ ਇਕ ਕੈਫੇਟੇਰੀਆ 'ਚ ਕੈਚੱਪ ਦੀ ਬੋਤਲ 'ਚ ਕਾਕਰੋਚ ਪਾਇਆ ਗਿਆ ਸੀ। 2019 'ਚ ਸੰਸਦ ਮੈਂਬਰਾਂ ਨੇ ਇਨ੍ਹਾਂ ਕੈਫੇਟੇਰੀਆ 'ਚ ਪਰੋਸੇ ਗਏ ਭੋਜਨ ਦੀ ਗੁਣਵਤਾ ਦਾ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਮੀਂਹ-ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ 320 ਤੱਕ ਪਹੁੰਚੀ, PM ਸ਼ਰੀਫ ਨੇ ਕੀਤਾ ਬਲੋਚਿਸਤਾਨ ਦਾ ਦੌਰਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News