ਸੀਰੀਆ ਦੇ ਆਫਰੀਨ ਸ਼ਹਿਰ 'ਚ ਹੋਏ 2 ਧਮਾਕੇ, 40 ਲੋਕਾਂ ਦੀ ਮੌਤ

Wednesday, Apr 29, 2020 - 07:14 AM (IST)

ਦਮਿਸ਼ਕ- ਸੀਰੀਆ ਦੇ ਉੱਤਰੀ ਸ਼ਹਿਰ ਆਫਰੀਨ ਵਿਚ ਮੰਗਲਵਾਰ ਨੂੰ ਇਕ ਤੇਲ ਟੈਂਕਰ ਵਿਚ ਹੋਏ ਧਮਾਕੇ ਕਾਰਨ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਦੇ ਬਾਅਦ ਸ਼ਹਿਰ ਵਿਚ ਇਹ ਹੋਰ ਵਾਹਨ ਰਾਹੀਂ ਅੱਤਵਾਦੀਆਂ ਨੇ ਧਮਾਕਾ ਕੀਤਾ। 
ਸੀਰੀਆਈ ਮਨੁੱਖੀ ਅਧਿਕਾਰ ਆਬਜ਼ਾਵੇਟਰੀ ਸਮੂਹ ਮੁਤਾਬਕ ਦੂਜਾ ਧਮਾਕਾ ਸ਼ਹਿਰ ਦੇ ਮਹਮੂਦਿਆ ਖੇਤਰ ਵਿਚ ਹੋਇਆ। ਧਮਾਕੇ ਕਾਰਨ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਤੁਰਕੀ ਨੇ ਇਸ ਦੇ ਲਈ ਕੁਰਦ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੇਲ ਟੈਂਕਰ ਵਿਚ ਹੋਏ ਧਮਾਕੇ ਵਿਚ ਕਈ ਗੱਡੀਆਂ ਅਤੇ ਦੁਕਾਨਾਂ ਸੜ ਗਈਆਂ। ਇਸ ਦੇ ਨਾਲ ਹੀ ਕਈ ਲੋਕਾਂ ਦੇ ਜਿਊਂਦੇ ਸੜ ਜਾਣ ਦੀਆਂ ਵੀ ਖਬਰਾਂ ਹਨ, ਉੱਥੇ ਹੀ ਸੀਰੀਆ ਵਿਚ ਲੋਕਾਂ ਨੇ ਇਕ-ਦੂਜੇ ਨੂੰ ਹਸਪਤਾਲ ਪੁੱਜ ਕੇ ਖੂਨ ਦਾਨ ਕਰਨ ਲਈ ਕਿਹਾ ਹੈ। 

ਜ਼ਿਕਰਯੋਗ ਹੈ ਕਿ ਆਫਰੀਨ ਸ਼ਹਿਰ ਨੂੰ ਤੁਰਕੀ ਦੇ ਫੌਜੀਆਂ ਅਤੇ ਉਸ ਦੇ ਸਾਥੀ ਵਿਦਰੋਹੀਆਂ ਨੇ ਮਾਰਚ 2018 ਵਿਚ ਦੋ ਮਹੀਨੇ ਤੱਕ ਹਵਾਈ ਤੇ ਜ਼ਮੀਨੀ ਹਮਲੇ ਕਰਕੇ ਕੁਰਦ ਲੜਾਕਿਆਂ ਤੋਂ ਖੋਹ ਲਿਆ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸੇ ਲਈ ਕੁਰਦ ਲੜਾਕਿਆਂ ਨੇ ਇਸ ਖੇਤਰ ਨੂੰ ਮੁੜ ਨਿਸ਼ਾਨਾ ਬਣਾਇਆ ਹੈ। 


Lalita Mam

Content Editor

Related News