ਭਾਰਤ ’ਚ 4 ਪਾਕਿਸਤਾਨੀ ਦੂਤਘਰਾਂ ਦੇ ਟਵਿੱਟਰ ਅਕਾਊਂਟ ਬੈਨ

Tuesday, Jun 28, 2022 - 05:22 PM (IST)

ਭਾਰਤ ’ਚ 4 ਪਾਕਿਸਤਾਨੀ ਦੂਤਘਰਾਂ ਦੇ ਟਵਿੱਟਰ ਅਕਾਊਂਟ ਬੈਨ

ਇੰਟਰਨੈਸ਼ਨਲ ਡੈਸਕ : ਭਾਰਤ ’ਚ ਪਾਕਿਸਤਾਨ ਦੇ ਚਾਰ ਦੂਤਘਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਟਵਿੱਟਰ ਹੈਂਡਲਜ਼ ਤੋਂ ਝੂਠੀਆਂ ਖ਼ਬਰਾਂ ਅਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਸੀ। ਪਾਕਿਸਤਾਨ ਦੇ ਤੁਰਕੀ, ਸੰਯੁਕਤ ਰਾਸ਼ਟਰ, ਈਰਾਨ ਅਤੇ ਮਿਸਰ ਸਥਿਤ ਦੂਤਘਰਾਂ ਦੇ ਅਕਾਊਂਟਸ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਹੋਰ ਟਵਿੱਟਰ ਅਕਾਊਂਟਸ ’ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਬੇਗੋਵਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਪਾਕਿਸਤਾਨ ਵਿਦੇਸ਼ ਮੰਤਰਾਲਾ ਵੱਲੋਂ ਦੋ ਟਵੀਟ ਕੀਤੇ ਗਏ, ਜਿਸ ’ਚ ਭਾਰਤ ’ਚ ਟਵਿੱਟਰ ਵੱਲੋਂ ਈਰਾਨ, ਤੁਰਕੀ, ਮਿਸਰ ਅਤੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨੀ ਦੂਤਘਰਾਂ ਦੇ ਅਕਾਊਂਟ ਬੰਦ ਕਰਨ ਤੋਂ ਬਾਅਦ ਅਕਾਊਂਟਸ ਨੂੰ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਕਈ ਹੋਰ ਅਕਾਊਂਸ ਨੂੰ ਭਾਰਤ ਨੇ ਬੈਨ ਕਰਵਾਇਆ ਹੈ। ਦੱਸ ਦੇਈਏ ਕਿ ਇਹ ਮੌਕਾ ਨਹੀਂ ਹੈ, ਜਦੋਂ ਪਾਕਿਸਤਾਨ ਦੇ ਕਿਸੇ ਟਵਿੱਟਰ ਅਕਾਊਂਟ ਨੂੰ ਬੰਦ ਕੀਤਾ ਗਿਆ ਹੈ।


author

Manoj

Content Editor

Related News