ਟਵਿੱਟਰ ਨੇ 70,000 ਤੋਂ ਵੱਧ ਅਕਾਊਂਟ ਕੀਤੇ ਬੰਦ, ਸਾਰੇ ਸਨ QAnon ਸਮਰਥਕ

01/12/2021 6:00:23 PM

ਵਾਸ਼ਿੰਗਟਨ (ਬਿਊਰੋ): ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਫੇਸਬੁੱਕ ਆਦਿ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੇ ਬਾਅਦ ਤੋਂ ਕਾਫੀ ਸਾਵਧਾਨੀ ਵਰਤ ਰਹੇ ਹਨ। ਟਵਿੱਟਰ ਨੇ ਦੱਸਿਆ ਹੈ ਕਿ ਉਸ ਨੇ QAnon ਨਾਲ ਸਬੰਧਤ ਸਮੱਗਰੀ ਸ਼ੇਅਰ ਕਰ ਰਹੇ ਕਰੀਬ 70,000 ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਇਹ ਸਾਰੇ ਖੁਦ ਨੂੰ ਟਰੰਪ ਦਾ ਸਮਰਥਕ ਦੱਸ ਰਹੇ ਸਨ ਅਤੇ ਫੌਰ ਰਾਈਟ ਕੌਨਸੀਪਿਰੇਸੀ ਥਿਯਰੀ ਗਰੁੱਪ ਕਿਊਏਨੌਨ ਵੱਲੋਂ ਪ੍ਰਚਾਰਿਤ ਤੱਥਹੀਨ ਕੰਟੈਟ ਸ਼ੇਅਰ ਕਰ ਰਹੇ  ਸਨ। ਇਹ ਸਾਰੇ ਇਸ ਕੰਟੈਟ ਦੇ ਜ਼ਰੀਏ ਕੈਪੀਟਲ ਹਿਲ 'ਤੇ ਹੋਏ ਹਮਲੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਟਵਿੱਟਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਾਸ਼ਿੰਗਟਨ ਵਿਚ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਅਤੇ ਇਸ ਦੇ ਫੈਲਾਉਣ ਦੀ ਇੱਛਾਵਾਂ ਦੇ ਵਿਚ ਅਸੀਂ ਉਹਨਾਂ ਹਜ਼ਾਰਾਂ ਟਵਿੱਟਰ ਅਕਾਊਂਟਸ ਨੂੰ ਸ਼ੁੱਕਰਵਾਰ ਤੋਂ ਹਮੇਸ਼ਾ ਲਈ ਬੰਦ ਕਰਨਾ ਸ਼ੁਰੂ ਕਰ ਰਹੇ ਹਾਂ ਜੋ ਕਿ  QAnon ਨਾਲ ਸਬੰਧਤ ਕੰਟੈਟ ਪ੍ਰਚਾਰਿਤ ਕਰ ਰਹੇ ਸਨ। ਇਹ ਸਾਰੇ ਅਕਾਊਂਟ ਬਹੁਤ ਖਤਰਨਾਕ ਹਨ ਅਤੇ ਸਮਾਜ ਨੂੰ ਵੰਡਣ ਵਾਲੀ ਸਮੱਗਰੀ ਸ਼ੇਅਰ ਕਰ ਰਹੇ ਸਨ। ਅਸੀਂ ਇਸ ਤਰ੍ਹਾਂ ਦੀਆਂ ਅਫਵਾਹਾਂ ਅਤੇ ਸਾਜ਼ਿਸ਼ ਦੇ ਸਿਧਾਂਤ ਨੂੰ ਫੈਲਣ ਨਹੀਂ ਦੇ ਸਕਦੇ।

 

ਟਰੰਪ ਸਮਰਥਕਾਂ 'ਤੇ ਲੱਗੇ ਇਹ ਦੋਸ਼
ਅਮਰੀਕਾ ਦੇ ਅਟਾਰਨੀ ਦਫਤਰ ਦੇ ਮੁਤਾਬਕ, ਅਮਰੀਕੀ ਹਿੰਸਾ ਮਾਮਲੇ ਵਿਚ ਸੰਘੀ ਅਦਾਲਤ ਵਿਚ ਇਹਨਾਂ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਸਿੰਙ ਵਾਲੀ ਟੋਪੀ ਪਹਿਨੇ ਟਰੰਪ ਸਮਰਥਕ 'ਤੇ ਜਾਣਬੁੱਝ ਕੇ ਪਾਬੰਦੀਸ਼ੁਦਾ ਇਮਾਰਤ ਵਿਚ ਜ਼ਬਰੀ ਦਾਖਲ ਹੋਣ, ਹਿੰਸਾ ਫੈਲਾਉਣ, ਸੰਸਦ ਦਾ ਅਪਮਾਨ ਕਰਨ ਸਮੇਤ ਕਈ ਦੋਸ਼ ਲਗਾਏ ਗਏ ਹਨ। ਅਮਰੀਕਾ ਦੇ ਅਟਾਰਨੀ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਚੈਂਸਲੇ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਅਮਰੀਕੀ ਝੰਡੇ ਦੇ ਨਾਲ ਅਮਰੀਕੀ ਸੰਸਦ ਦੀ ਇਮਾਰਤ ਵਿਚ ਦੇਖਿਆ ਗਿਆ ਹੈ। 

ਇੱਥੇ ਦੱਸ ਦਈਏ ਕਿ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਟਰੰਪ ਸਮਰਥਕ ਕੈਪੀਟਲ ਹਿਲ ਵਿਚ ਹਿੰਸਾ ਦੇ ਲਈ ਬੰਦੂਕਾਂ ਦੇ ਇਲਾਵਾ ਇਕ ਟਰੱਕ ਵਿਚ 11 ਦੇਸੀ ਬੰਬ ਅਤੇ ਕੁਝ ਹੋਰ ਹਥਿਆਰ ਵੀ ਭਰ ਕੇ ਲਿਆਏ ਸਨ। ਭਾਵੇਂਕਿ ਨੈਸ਼ਨਲ ਗਾਰਡਸ ਦੇ ਜਲਦੀ ਆ ਜਾਣ ਕਾਰਨ ਇਹ ਲੋਕ ਇਹਨਾਂ ਬੰਬਾਂ ਨੂੰ ਲੈ ਕੇ ਕੈਪੀਟਲ ਹਿਲ ਇਮਾਰਤ ਵਿਚ ਲੈ ਕੇ ਦਾਖਲ ਨਹੀਂ ਹੋ ਸਕੇ। ਉੱਧਰ ਅਮਰੀਕੀ ਖੁਫੀਆ ਏਜੰਸੀਆਂ ਨੇ ਸਾਵਧਾਨ ਕੀਤਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਸਮਾਰੋਹ ਤੋਂ ਪਹਿਲਾਂ ਹਿੰਸਾ ਹੋ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News