ਤੁਰਕੀ ਹਵਾਈ ਫੌਜ ਦਾ ਹਮਲਾ, 17 ਅੱਤਵਾਦੀਆਂ ਦੀ ਮੌਤ

12/12/2017 12:04:36 AM

ਇਸਤਾਂਬੁਲ— ਉੱਤਰੀ ਇਰਾਕ 'ਚ ਸੋਮਵਾਰ ਨੂੰ ਹਵਾਈ ਫੌਜ ਦੇ ਜਹਾਜ਼ਾਂ ਨੇ ਕੁਰਦੀਸਤਾਨ ਵਰਕਰ ਪਾਰਟੀ (ਪੀ.ਕੇ.ਕੇ.) ਦੇ ਟਿਕਾਣੇ 'ਤੇ ਹਮਲਾ ਕੀਤਾ ਜਿਸ 'ਚ ਇਸ ਸਮੂਹ ਨਾਲ ਜੁੜੇ 17 ਅੱਤਵਾਦੀ ਮਾਰੇ ਗਏ। ਹਥਿਆਰਬੰਦ ਫੌਜੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਇਸ ਹਮਲੇ 'ਚ ਅੱਤਵਾਦੀਆਂ ਦੇ ਤਿੰਨ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਤੇ ਇਸ ਹਮਲੇ 'ਚ 17 ਅੱਤਵਾਦੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਉੱਤਰੀ ਇਰਾਕ ਦੇ ਹਾਕਰੂਕ ਖੇਤਰ 'ਚ ਤੁਰਕੀ ਸਰਹੱਦ ਚੌਂਕੀਆਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਇਹ ਸੰਗਠਨ 1980 ਤੋਂ ਦੱਖਣੀ ਪੂਰਬੀ ਤੁਰਕੀ 'ਚ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਰਿਹਾ ਹੈ ਤੇ ਤੁਰਕੀ, ਅਮਰੀਕਾ ਤੇ ਯੂਰੋਪੀ ਸੰਘ ਨੇ ਇਸ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ।


Related News