ਸੀਰੀਆ ''ਚ ਸੰਜਮ ਵਰਤੇ ਤੁਰਕੀ : ਯੂ.ਐਨ

10/09/2019 11:10:10 PM

ਸੰਯੁਕਤ ਰਾਸ਼ਟਰ (ਏ.ਐਫ.ਪੀ.)- ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਧਾਨ ਜੇਰੀ ਮੈਥਿਊਜ਼ ਮੈਟਜ਼ਿਲਾ ਨੇ ਬੁੱਧਵਾਰ ਨੂੰ ਤੁਰਕੀ ਤੋਂ ਆਮ ਲੋਕਾਂ ਦੀ ਸੁਰੱਖਿਆ ਕਰਨ ਅਤੇ ਸੀਰੀਆ ਵਿਚ ਆਪਣੀ ਫੌਜੀ ਮੁਹਿੰਮ ਦੌਰਾਨ ਜ਼ਿਆਦਾਤਰ ਸੰਜਮ ਵਰਤਣ ਦੀ ਅਪੀਲ ਕੀਤੀ। ਮੈਟਜ਼ਿਲਾ ਨੇ ਉਮੀਦ ਜਤਾਈ ਕਿ ਕੌਂਸਲ ਸਥਿਤੀ 'ਤੇ ਛੇਤੀ ਬੈਠਕ ਕਰ ਸਕਦੀ ਹੈ ਪਰ ਕਿਹਾ ਕਿ ਇਸ ਤਰ੍ਹਾਂ ਦਾ ਸੈਸ਼ਨ ਬੁਲਾਉਣ ਲਈ ਇਹ ਸੀਰੀਆ 'ਤੇ ਪ੍ਰਸਤਾਵ ਤਿਆਰ ਕਰਨ ਵਾਲਿਆਂ 'ਤੇ ਨਿਰਭਰ ਕਰਦਾ ਹੈ। ਕੌਂਸਲ ਵਿਚ ਬੈਲਜੀਅਮ, ਜਰਮਨੀ ਅਤੇ ਕੁਵੈਤ ਸੀਰੀਆ ਵਿਚ ਮਨੁੱਖੀ ਸਥਿਤੀ ਨੂੰ ਦੇਖਣ ਲਈ ਨਾਮਵਰ ਮੈਂਬਰ ਹਨ। ਕੌਂਸਲ ਦੀ ਮੀਟਿੰਗ ਬੁਲਾਉਣਾ ਉਨ੍ਹਾਂ 'ਤੇ ਨਿਰਭਰ ਕਰਦਾ ਹੈ। ਦੱਖਣੀ ਅਫਰੀਕੀ ਰਾਜਨੀਤਕ ਅਕਤੂਬਰ ਮਹੀਨੇ ਲਈ ਕੌਂਸਲ ਦਾ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਹਨ। 


Sunny Mehra

Content Editor

Related News