ਸੀਰੀਆ ''ਚ ਮੁਹਿੰਮ ''ਤੇ ਐਦ੍ਰੋਆਨ ਦੀ ਈਯੂ ਨੂੰ ਚਿਤਾਵਨੀ

10/10/2019 8:26:31 PM

ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਦ੍ਰੋਆਨ ਨੇ ਵੀਰਵਾਰ ਨੂੰ ਯੂਰਪੀ ਸੰਘ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਸੀਰੀਆ 'ਚ ਤੁਰਕੀ ਫੌਜੀ ਮੁਹਿੰਮ ਦੀ ਨਿੰਦਾ ਕੀਤੀ ਤਾਂ ਉਹ ਲੱਖਾਂ ਸ਼ਰਣਾਰਥੀਆਂ ਨੂੰ ਯੂਰਪ ਵੱਲ ਜਾਣ ਦੀ ਆਗਿਆ ਦੇ ਦੇਵੇਗਾ।

ਐਦ੍ਰੋਆਨ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਯੂਰਪੀ ਯੂਨੀਅਨ ਜਾਗੋ। ਮੈਂ ਇਹ ਦੁਬਾਰਾ ਕਹਿ ਰਿਹਾ ਹਾਂ। ਜੇਕਰ ਤੁਸੀਂ ਸਾਡੀ ਮੁਹਿੰਮ ਨੂੰ ਘੁਸਪੈਠ ਦੱਸੋਗੇ ਤਾਂ ਸਾਡਾ ਕੰਮ ਆਸਾਨ ਹੈ। ਅਸੀਂ ਦਰਵਾਜ਼ੇ ਖੋਲ ਦਵਾਂਗੇ ਤੇ ਤੁਹਾਡੇ ਦੇਸ਼ 'ਚ 36 ਲੱਖ ਸ਼ਰਣਾਰਥੀ ਭੇਜ ਦਵਾਂਗੇ। ਤੁਰਕੀ ਨੇ ਬੁੱਧਵਾਰ ਨੂੰ ਸੀਰੀਆ 'ਚ ਕੁਰਦ ਉਗਰਵਾਦੀਆਂ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ। ਐਦ੍ਰੋਆਨ ਨੇ ਕਿਹਾ ਕਿ ਮੁਹਿੰਮ 'ਚ ਅਜੇ ਤੱਕ 109 ਅੱਤਵਾਦੀ ਮਾਰੇ ਗਏ ਹਨ ਤੇ ਜਲਦੀ ਹੀ ਉੱਤਰ ਸੀਰੀਆ ਦੇ ਮਨਬਿਜ ਤੋਂ 350 ਕਿਲੋਮੀਟਰ ਦਰ ਇਰਾਕੀ ਸਰਹੱਦ ਤੱਕ ਦੇ ਇਲਾਕੇ 'ਚ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਈਸ਼ਵਰ ਨੇ ਚਾਹਿਆ ਤਾਂ ਅਸੀਂ ਜਲਦੀ ਹੀ ਇਨ੍ਹਾਂ ਸੱਪਾਂ ਦੇ ਫਨ ਕੁਚਲ ਦੇਵਾਂਗੇ।

ਯੂਰਪੀ ਸੰਘ ਨਾਲ 2016 ਦੇ ਸਮਝੌਤੇ 'ਚ ਤੁਰਕੀ 6 ਅਰਬ ਯੂਰੋ ਤੇ ਆਪਣੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਯਾਤਰਾ ਦੇ ਬਦਲੇ ਸ਼ਰਣਾਰਥੀਆਂ ਨੂੰ ਰੋਕਣ 'ਤੇ ਸਹਿਮਤ ਹੋਇਆ ਸੀ ਪਰ ਸਹਿਯੋਗ 'ਚ ਕਮੀ ਨੂੰ ਲੈ ਕੇ ਬ੍ਰਸਲਸ ਅਕਸਰ ਉਨ੍ਹਾਂ ਦੀ ਨਿੰਦਾ ਕਰਦਾ ਹੈ। ਐਦ੍ਰੋਆਨ ਨੇ ਈਯੂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਕਦੇ ਵੀ ਗੰਭੀਰ ਨਹੀਂ ਰਹੇ।


Baljit Singh

Content Editor

Related News